ਨਵੀਂ ਦਿੱਲੀ : ਦੇਸ਼ ਦੀ ਸੋਨਾ ਦਰਾਮਦ ਅਪ੍ਰੈਲ 'ਚ ਲਗਾਤਾਰ 5ਵੇਂ ਮਹੀਨੇ ਡਿੱਗੀ। 'ਕੋਵਿਡ-19' ਇਨਫੈਕਸ਼ਨ ਕਾਰਨ ਕੌਮਾਂਤਰੀ ਲਾਕਡਾਊਨ ਦੀ ਵਜ੍ਹਾ ਨਾਲ ਇਹ 100 ਫੀਸਦੀ ਡਿੱਗ ਕੇ 28.3 ਲੱਖ ਡਾਲਰ ਦੀ ਰਹੀ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਅਪ੍ਰੈਲ 2019 'ਚ ਇਹ 39.7 ਅਰਬ ਡਾਲਰ ਸੀ। ਸੋਨੇ ਦੀ ਦਰਾਮਦ ਡਿੱਗਣ ਨਾਲ ਦੇਸ਼ ਦਾ ਵਪਾਰ ਘਾਟਾ ਘੱਟ ਕਰਨ 'ਚ ਮਦਦ ਮਿਲੀ ਹੈ। ਦੇਸ਼ ਦਾ ਵਪਾਰ ਘਾਟਾ ਅਪ੍ਰੈਲ 'ਚ 6.8 ਅਰਬ ਡਾਲਰ ਰਿਹਾ, ਜੋ ਪਿਛਲੇ ਸਾਲ ਅਪ੍ਰੈਲ 'ਚ 15.33 ਅਰਬ ਡਾਲਰ ਸੀ। ਦੇਸ਼ ਦੀ ਸੋਨਾ ਦਰਾਮਦ 'ਚ ਦਸੰਬਰ ਤੋਂ ਗਿਰਾਵਟ ਜਾਰੀ ਹੈ।
ਹਰ ਸਾਲ ਹੁੰਦੀ ਹੈ ਕਰੀਬ 800 ਤੋਂ 900 ਟਨ ਸੋਨੇ ਦੀ ਦਰਾਮਦ
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਦਰਾਮਦਕਾਰ ਹੈ। ਦੇਸ਼ 'ਚ ਹਰ ਸਾਲ ਕਰੀਬ 800 ਤੋਂ 900 ਟਨ ਸੋਨੇ ਦੀ ਦਰਾਮਦ ਹੁੰਦੀ ਹੈ। ਦੇਸ਼ ਵੱਲੋਂ ਰਤਨ ਅਤੇ ਗਹਿਣਿਆਂ ਦੀ ਬਰਾਮਦ ਅਪ੍ਰੈਲ 'ਚ 98.74 ਫੀਸਦੀ ਡਿੱਗ ਕੇ 3.6 ਕਰੋੜ ਡਾਲਰ ਦੀ ਰਹੀ। ਵਿੱਤੀ ਸਾਲ 2019-20 'ਚ ਦੇਸ਼ ਦੀ ਸੋਨਾ ਦਰਾਮਦ 14.23 ਫੀਸਦੀ ਡਿੱਗ ਕੇ 28.2 ਅਰਬ ਡਾਲਰ ਰਹੀ, ਜੋ 2018-19 'ਚ 32.91 ਅਰਬ ਡਾਲਰ ਸੀ। ਸੋਨੇ ਦੀ ਦਰਾਮਦ ਦੇਸ਼ ਦੇ ਚਾਲੂ ਖਾਤੇ ਦੇ ਘਾਟੇ 'ਤੇ ਵੱਡਾ ਬੋਝ ਪਾਉਂਦੀ ਹੈ। ਚਾਲੂ ਖਾਤੇ ਦੇ ਘਾਟੇ ਤੋਂ ਭਾਵ ਦੇਸ਼ 'ਚ ਵਿਦੇਸ਼ੀ ਪੂੰਜੀ ਦੇ ਆਉਣ ਅਤੇ ਜਾਣ 'ਚ ਦਾ ਅੰਤਰ ਹੈ।
ਸਰਕਾਰ ਦੇ ਦਖਲ ਨਾਲ N-95 ਮਾਸਕ ਦੀ ਕੀਮਤ 47 ਫੀਸਦੀ ਤੱਕ ਘਟੀ
NEXT STORY