ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਗਿਰਾਵਟ ਦੌਰਾਨ ਸਥਾਨਕ ਗਹਿਣਾ ਮੰਗ ਆਉਣ ਨਾਲ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਚਮਕ ਕੇ 32,770 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ 200 ਰੁਪਏ ਦੇ ਵਾਧੇ 'ਚ 38,530 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਮਜ਼ਬੂਤ ਡਾਲਰ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ 'ਚ ਗਿਰਾਵਟ ਰਹੀ। ਸੋਨਾ ਹਾਜ਼ਿਰ ਚਾਰ ਡਾਲਰ ਟੁੱਟ ਕੇ 1,288.60 ਡਾਲਰ ਪ੍ਰਤੀ ਔਂਸ ਰਹਿ ਗਿਆ। ਇਹ 10 ਹਫਤੇ ਦੇ ਹੇਠਲੇ ਪੱਧਰ ਤੋਂ ਜ਼ਿਆਦਾ ਉਪਰ ਨਹੀਂ ਹੈ। ਜੂਨ ਦਾ ਅਮਰੀਕੀ ਸੋਨਾ ਵਾਇਦ 0.90 ਡਾਲਰ ਦੀ ਗਿਰਾਵਟ 'ਚ 1,293.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਵਪਾਰ ਯੁੱਧ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਗੱਲਤਾਬ 'ਚ ਵਾਧੇ ਦੇ ਸੰਕੇਤ ਨਾਲ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਮਜ਼ਬੂਤ ਹੋਇਆ ਹੈ। ਅਮਰੀਕੀ ਰੋਜ਼ਗਾਰ ਦੇ ਮਜ਼ਬੂਤ ਅੰਕੜਿਆਂ ਦੀ ਉਮੀਦ ਨਾਲ ਵੀ ਡਾਲਰ ਨੂੰ ਸਮਰਥਨ ਮਿਲਿਆ ਹੈ। ਮਜ਼ਬੂਤ ਡਾਲਰ ਨਾਲ ਪੀਲੀ ਧਾਤੂ 'ਤੇ ਦਬਾਅ ਆਉਂਦਾ ਹੈ। ਇਸ ਕਾਰਨ ਅੱਜ ਸੋਨੇ 'ਚ ਗਿਰਾਵਟ ਰਹੀ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਚੜ੍ਹ ਕੇ 15.14 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਤਲਾਕ ਨੇ ਮੈਕੇਂਜੀ ਨੂੰ ਬਣਾਇਆ ਦੁਨੀਆ ਦੀ ਚੌਥੀ ਸਭ ਤੋਂ ਅਮੀਰ ਔਰਤ
NEXT STORY