ਨਵੀਂ ਦਿੱਲੀ— ਸੋਮਵਾਰ ਸੋਨਾ ਮਹਿੰਗਾ ਤੇ ਚਾਂਦੀ ਸਸਤੀ ਹੋਈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 110 ਰੁਪਏ ਵੱਧ ਕੇ 33,730 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜੋ ਕਿ ਤਿੰਨ ਮਹੀਨੇ ਦਾ ਉੱਚ ਪੱਧਰ ਹੈ। ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਦੀ ਕੀਮਤ 500 ਰੁਪਏ ਘੱਟ ਕੇ 37,850 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਬਾਜ਼ਾਰ ਜਾਣਕਾਰਾਂ ਮੁਤਾਬਕ, ਮੈਕਸੀਕੋ ਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਦਾ ਹੱਲ ਹੋਣ ਤੇ ਇਨ੍ਹਾਂ ਦੋਹਾਂ ਵਿਚਕਾਰ ਸਮਝੌਤੇ ਦੀ ਸੰਭਾਵਨਾ ਬਣਨ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਹਾਜ਼ਰ 14.12 ਡਾਲਰ ਟੁੱਟ ਕੇ 1,326.15 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵੀ 15.40 ਡਾਲਰ ਦੀ ਗਿਰਾਵਟ ਨਾਲ 1,330.70 ਡਾਲਰ ਪ੍ਰਤੀ ਔਂਸ ਬੋਲੀ ਗਈ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਪਿਛਲੇ ਹਫਤੇ 14 ਮਹੀਨੇ ਦੇ ਉੱਚੇ ਪੱਧਰ ਨੂੰ ਛੂਹਣ ਵਾਲੇ ਸੋਨੇ ਦੀ ਚਮਕ ਅਮਰੀਕਾ ਤੇ ਮੈਕਸੀਕੋ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਜਾਰੀ ਵਾਰਤਾ ਕਾਰਨ ਫਿਕੀ ਹੋਈ ਹੈ। ਇਨ੍ਹਾਂ ਦੋਹਾਂ ਵਿਚਕਾਰ ਵਿਵਾਦ ਖਤਮ ਹੋਣ ਦੇ ਸੰਕੇਤਾਂ ਨਾਲ ਨਿਵੇਸ਼ਕਾਂ ਨੇ ਇਕੁਇਟੀ ਬਾਜ਼ਾਰ ਦਾ ਰੁਖ਼ ਕੀਤਾ, ਜਦੋਂ ਕਿ ਸੋਨੇ ਦੀ ਮੰਗ ਘੱਟ ਹੋਈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ ਵੀ 0.23 ਡਾਲਰ ਡਿੱਗ ਕੇ 14.74 ਡਾਲਰ ਪ੍ਰਤੀ ਔਂਸ ਰਹਿ ਗਈ।
ਗੂਗਲ ਨੇ ਖਬਰ ਕਾਰੋਬਾਰ ਤੋਂ 2018 'ਚ ਕਮਾਏ 4.7 ਅਰਬ ਡਾਲਰ : ਅਧਿਐਨ
NEXT STORY