ਨਵੀਂ ਦਿੱਲੀ— ਲਗਾਤਾਰ ਤੀਜੇ ਦਿਨ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਹੋਈ ਹੈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਅੱਜ 6 ਮਹੀਨਿਆਂ 'ਚ ਪਹਿਲੀ ਵਾਰ 34 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਪਾਰ ਹੋ ਗਈ ਹੈ।
ਉੱਥੇ ਹੀ, ਇਸ ਵਿਚਕਾਰ ਚਾਂਦੀ ਦੀ ਕੀਮਤ 710 ਰੁਪਏ ਵੱਧ ਕੇ 39,060 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 280 ਰੁਪਏ ਦੀ ਬੜ੍ਹਤ ਨਾਲ 34,020 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
ਬੁੱਧਵਾਰ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ ਸੀ। ਦਿੱਲੀ ਸਰਾਫਾ ਬਾਜ਼ਾਰ 'ਚ ਕੱਲ ਸੋਨੇ ਦੀ ਕੀਮਤ 20 ਰੁਪਏ ਵਧ ਕੇ 33,740 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜੀ ਸੀ। ਉੱਥੇ ਹੀ, ਇਸ ਦੌਰਾਨ ਚਾਂਦੀ ਦੀ ਕੀਮਤ 38,350 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।
ਬਾਜ਼ਾਰ ਮਾਹਰਾਂ ਮੁਤਾਬਕ, ਜਿਊਲਰਾਂ ਦੀ ਖਰੀਦਦਾਰੀ ਵਧਣ ਤੇ ਗਲੋਬਲ ਬਾਜ਼ਾਰਾਂ 'ਚ ਸੋਨੇ ਦੀ ਕੀਮਤ 5 ਸਾਲਾਂ ਦੇ ਉੱਪਰ ਪਹੁੰਚਣ ਨਾਲ ਸੋਨੇ ਦੀਆਂ ਕੀਮਤਾਂ 'ਚ ਉਛਾਲ ਦਰਜ ਹੋਇਆ। ਨਿਊਯਾਰਕ ਅਤੇ ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਕ, ਉੱਥੇ ਸੋਨੇ ਦੀ ਕੀਮਤ 1,385.54 ਡਾਲਰ ਪ੍ਰਤੀ ਔਂਸ 'ਤੇ ਰਹੀ, ਜਦੋਂ ਕਿ ਚਾਂਦੀ ਦੀ ਕੀਮਤ 15.35 ਡਾਲਰ ਪ੍ਰਤੀ ਔਂਸ ਰਹੀ। ਉੱਥੇ ਹੀ, ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਇਸ ਸਾਲ ਵਿਆਜ ਦਰਾਂ 'ਚ ਕਟੌਤੀ ਦਾ ਸੰਕੇਤ ਦਿੱਤੇ ਜਾਣ ਮਗਰੋਂ ਸੋਨਾ ਹਾਜ਼ਰ ਦੀ ਕੀਮਤ ਪੰਜ ਸਾਲਾਂ ਦੇ ਉੱਚ ਪੱਧਰ 1,386 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਅਸ਼ੋਕ ਲੀਲੈਂਡ ਨੇ 5 ਦਿਨਾਂ ਲਈ ਉਤਪਾਦਨ ਰੋਕਿਆ
NEXT STORY