ਨਵੀਂ ਦਿੱਲੀ— ਇਕ ਵਾਰ ਫਿਰ ਸੋਨਾ-ਚਾਂਦੀ ਖਰੀਦਣਾ ਹੋਰ ਮਹਿੰਗਾ ਹੋ ਗਿਆ ਹੈ। ਬਹੁਮੁੱਲੀ ਧਾਤਾਂ ਦੀਆਂ ਕੌਮਾਂਤਰੀ ਕੀਮਤਾਂ ’ਚ ਤੇਜ਼ੀ ਪਿੱਛੋਂ ਘਰੇਲੂ ਬਾਜ਼ਾਰ ’ਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ।
ਦਿੱਲੀ ਸਰਾਫਾ ਬਾਜ਼ਾਰ ’ਚ ਮੰਗਲਵਾਰ ਨੂੰ ਸੋਨਾ 192 ਰੁਪਏ ਦੀ ਤੇਜ਼ੀ ਨਾਲ 50,214 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਇਆ। ਇਸ ਤੋਂ ਪਿਛਲੇ ਦਿਨ ਇਸ ਦੀ ਕੀਮਤ 50,222 ਰੁਪਏ ਸੀ।
ਉੱਥੇ ਹੀ, ਚਾਂਦੀ 1,832 ਰੁਪਏ ਮਹਿੰਗੀ ਹੋ ਕੇ 56,441 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਸੋਮਵਾਰ ਨੂੰ ਇਸ ਦੀ ਕੀਮਤ 54,609 ਰੁਪਏ ਰਹੀ ਸੀ। ਕੌਮਾਂਤਰੀ ਬਾਜ਼ਾਰ ’ਚ ਸੋਨਾ 1,822 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਚੁੱਕਾ ਹੈ। ਚਾਂਦੀ ਵੀ 20.36 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ ਹੈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਉੱਚ ਵਿਸ਼ਲੇਸ਼ਕ (ਕੋਮੋਡਿਟੀਜ਼) ਤਪਨ ਪਟੇਲ ਨੇ ਕਿਹਾ, ‘‘ ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਹੋਰ ਜ਼ਿਆਦਾ ਪ੍ਰੋਤਸਾਹਨ ਪੈਕੇਜ ਦੀ ਉਮੀਦ ਨਾਲ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇਖੀ ਗਈ।’’
ਚੀਨ ਨੂੰ ਇੱਕ ਹੋਰ ਝਟਕਾ! ਭਾਰਤ ਦੇ ਬਿਜਲੀ ਉਦਯੋਗ ਨੇ ਰੱਦ ਕੀਤੇ ਕਈ ਵੱਡੇ ਆਰਡਰ
NEXT STORY