ਨਵੀਂ ਦਿੱਲੀ— ਭਾਰਤੀ ਕਰੰਸੀ ਦੇ ਨਰਮ ਹੋਣ ਅਤੇ ਕੌਮਾਂਤਰੀ ਬਾਜ਼ਾਰ 'ਚ ਬਹੁਮੁੱਲੀ ਕੀਮਤੀ ਧਾਤਾਂ 'ਚ ਤੇਜ਼ੀ ਕਾਰਨ ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰ 'ਚ ਵੀ ਤੇਜ਼ੀ ਦਰਜ ਕੀਤੀ ਗਈ।
ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 475 ਰੁਪਏ ਦੇ ਹੋਰ ਉਛਾਲ ਨਾਲ 51,946 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਦਿਨ ਸੋਨੇ ਦੀ ਕੀਮਤ 51,471 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਹਾਲਾਂਕਿ, ਚਾਂਦੀ 109 ਰੁਪਏ ਦੀ ਗਿਰਾਵਟ ਨਾਲ 62,262 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜੋ ਵੀਰਵਾਰ ਨੂੰ 62,371 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿਣਸ) ਤਪਨ ਪਟੇਲ ਨੇ ਕਿਹਾ, ''ਰੁਪਏ ਦ ਵਟਾਂਦਰਾ ਦਰ 'ਚ ਕਮੀ ਆਉਣ ਅਤੇ ਕੌਮਾਂਤਰੀ ਬਾਜ਼ਾਰ 'ਚ ਸੁਧਾਰ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 475 ਰੁਪਏ ਦੀ ਤੇਜ਼ੀ ਨਾਲ ਇਕ ਨਵੀਂ ਉਚਾਈ 'ਤੇ ਪਹੁੰਚ ਗਈ।'' ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 8 ਪੈਸੇ ਦੀ ਗਿਰਾਵਟ ਨਾਲ 74.83 ਰੁਪਏ ਪ੍ਰਤੀ ਡਾਲਰ 'ਤੇ ਰਹੀ। ਕਾਰੋਬਾਰੀ ਸੂਤਰਾਂ ਦਾ ਕਹਿਣਾ ਸੀ ਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਸੁਸਤੀ ਦੇ ਰੁਖ਼ ਅਤੇ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਵਧਣ ਨਾਲ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਣ ਨਾਲ ਰੁਪਏ 'ਚ ਕਮਜ਼ੋਰੀ ਰਹੀ।
iPhone 11 ਭਾਰਤ ’ਚ ਬਣਨਾ ਸ਼ੁਰੂ, ਘੱਟ ਹੋ ਸਕਦੀ ਹੈ ਕੀਮਤ
NEXT STORY