ਨਵੀਂ ਦਿੱਲੀ— ਸੋਨਾ ਖਰੀਦਣ ਦੀ ਯੋਜਨਾ ਬਣੇ ਰਹੇ ਲੋਕਾਂ ਨੂੰ ਅੱਜ ਜ਼ੋਰਦਾਰ ਝਟਕਾ ਲੱਗਾ ਹੈ। ਐੱਮ. ਸੀ. ਐਕਸ. 'ਤੇ ਇਸ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉੱਪਰ ਚੜ੍ਹ ਗਈ ਹੈ, ਲਿਹਾਜਾ ਹਾਜ਼ਰ ਬਾਜ਼ਾਰ 'ਚ ਇਹ ਹੋਰ ਵੀ ਮਹਿੰਗਾ ਪੈਣ ਵਾਲਾ ਹੈ।
ਹਾਲਾਂਕਿ, ਬਹੁਮੱਲੀ ਇਨ੍ਹਾਂ ਧਾਤਾਂ ਦੀ ਕੀਮਤ 'ਚ ਰੋਜ਼ ਬਦਲਾਅ ਹੁੰਦਾ ਹੈ। ਮੰਗਲਵਾਰ ਨੂੰ ਸੋਨੇ ਦੀ ਕੀਮਤ 50,439 ਰੁਪਏ ਪ੍ਰਤੀ ਦਸ ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਈ।
ਉੱਥੇ ਹੀ, ਚਾਂਦੀ 61,735 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ 'ਤੇ ਦੇਖਣ ਨੂੰ ਮਿਲੀ। ਐੱਮ. ਸੀ. ਐਕਸ. 'ਤੇ ਅੱਜ ਸੋਨੇ 'ਚ ਵੱਧ ਤੋਂ ਵੱਧ 301 ਰੁਪਏ, ਜਦੋਂ ਕਿ ਚਾਂਦੀ 'ਚ 1,339 ਰੁਪਏ ਦੀ ਬੜ੍ਹਤ ਦੇਖਣ ਨੂੰ ਮਿਲੀ। ਹਾਲਾਂਕਿ, ਪਿਛਲੇ ਕਈ ਦਿਨਾਂ ਤੋਂ ਇਨ੍ਹਾਂ 'ਚ ਗਿਰਾਵਟ ਰਹੀ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਸ਼ਵ ਆਰਥਿਕਤਾ 'ਚ ਚੁਣੌਤੀਆਂ ਦੇ ਮੱਦੇਨਜ਼ਰ ਸੋਨੇ ਨੂੰ ਹੇਠਲੇ ਪੱਧਰ 'ਤੇ ਸਮਰਥਨ ਮਿਲਣ ਦੀ ਸੰਭਾਵਨਾ ਹੈ।
ਹਾਲਾਂਕਿ, ਸੋਨਾ ਹੁਣ ਵੀ ਰਿਕਾਰਡ ਉੱਚ ਪੱਧਰ 56,200 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਲਗਭਗ 6,000 ਰੁਪਏ ਸਸਤਾ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਡਾਲਰ ਦਾ ਸੂਚਕ ਅੰਕ ਪਿਛਲੇ ਸੈਸ਼ਨ 'ਚ ਤੇਜ਼ੀ ਨਾਲ ਡਿੱਗਣ ਪਿੱਛੋਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ 0.04 ਫੀਸਦੀ ਘੱਟ ਰਿਹਾ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲਿਆ। ਡਾਲਰ ਦੇ ਕਮਜ਼ੋਰ ਹੋਣ ਨਾਲ ਸੋਨੇ ਦੀ ਖਰੀਦਦਾਰੀ ਵਧੀ। ਪਿਛਲੇ ਹਫਤੇ ਡਾਲਰ ਸੂਚਕ ਅੰਕ 'ਚ ਤੇਜ਼ੀ ਹੋਣ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਸੀ। ਇਸ ਤੋਂ ਇਲਾਵਾ ਭਾਰਤੀ ਕਰੰਸੀ ਡਾਲਰ ਮੁਕਾਬਲੇ 7 ਪੈਸੇ ਕਮਜ਼ੋਰ ਹੋਣ ਨਾਲ ਵੀ ਸਥਾਨਕ ਬਾਜ਼ਾਰ 'ਚ ਕੀਮਤਾਂ ਨੂੰ ਬਲ ਮਿਲਿਆ ਹੈ। ਕੌਮਾਂਤਰੀ ਬਾਜ਼ਾਰਾਂ 'ਚ ਡਾਲਰ ਦੇ ਨਰਮ ਹੋਣ ਨਾਲ ਸੋਨਾ 0.15 ਫੀਸਦੀ ਦੀ ਮਜਬੂਤੀ ਨਾਲ ਇਸ ਦੌਰਾਨ 1,883.69 ਡਾਲਰ ਪ੍ਰਤੀ ਔਂਸ 'ਤੇ ਸੀ।
ITR ਫਾਈਲਿੰਗ: ਇਹ ਖ਼ੁਦ ਪਤਾ ਲਗਾਓ ਕਿ ਤੁਸੀਂ ਕਿੰਨਾ ਦੇਣਾ ਹੈ ਟੈਕਸ, ਜਾਣੋ ਕਿਵੇਂ ਕਰਨਾ ਹੈ ਕੈਲਕੁਲੇਟ
NEXT STORY