ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਰਹੀ ਗਿਰਾਵਟ ਵਿਚਕਾਰ ਘਰੇਲੂ ਪੱਧਰ 'ਤੇ ਮੰਗ ਕਮਜ਼ੋਰ ਰਹਿਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਦੂਜੇ ਦਿਨ ਗਿਰਾਵਟ 'ਚ ਰਹਿੰਦਾ ਹੋਇਆ 50 ਰੁਪਏ ਡਿੱਗ ਕੇ 30,050 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਉਦਯੋਗਿਕ ਗਾਹਕੀ ਸੁਸਤ ਰਹਿਣ ਨਾਲ ਚਾਂਦੀ ਵੀ 100 ਰੁਪਏ ਸਸਤੀ ਹੋ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 0.62 ਡਾਲਰ ਡਿੱਗ ਕੇ 1,307.60 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਦੋ ਡਾਲਰ ਡਿੱਗ ਕੇ 1,312.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਹਾਲਾਂਕਿ 0.03 ਡਾਲਰ ਵੱਧ ਕੇ 17.42 ਡਾਲਰ ਪ੍ਰਤੀ ਔਂਸ 'ਤੇ ਰਹੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਦੇ ਸਕਾਰਾਤਮਕ ਆਰਥਿਕ ਅੰਕੜਿਆਂ ਕਾਰਨ ਸੋਨੇ 'ਤੇ ਦਬਾਅ ਪਿਆ ਹੈ। ਇਸ ਦੇ ਇਲਾਵਾ ਮਜ਼ਬੂਤ ਡਾਲਰ ਨਾਲ ਵੀ ਸੋਨੇ 'ਚ ਗਿਰਾਵਟ ਆਈ ਹੈ। ਹਾਲਾਂਕਿ ਉੱਤਰੀ ਕੋਰੀਆ ਤਣਾਅ ਕਾਰਨ ਨਿਵੇਸ਼ਕਾਂ ਦਾ ਸੁਰੱਖਿਅਤ ਨਿਵੇਸ਼ 'ਚ ਰੁਝਾਨ ਬਣਿਆ ਹੋਇਆ ਹੈ, ਜਿਸ ਨਾਲ ਸੋਨੇ ਦੇ ਮੁੱਲ ਓਨੀ ਤੇਜ਼ੀ ਨਾਲ ਨਹੀਂ ਡਿੱਗੇ ਹਨ।
ਇੰਟਰਨੈੱਟ ਪੈਕ ਹੋ ਸਕਦੇ ਹਨ ਹੋਰ ਸਸਤੇ, ਸਰਕਾਰ ਦੇਵੇਗੀ ਰਾਹਤ!
NEXT STORY