ਨਵੀਂ ਦਿੱਲੀ- ਸੋਨੇ ਵਿਚ ਦੋ ਦਿਨਾਂ ਦੌਰਾਨ 1,000 ਰੁਪਏ ਤੱਕ ਦੀ ਗਿਰਾਵਟ ਆਈ ਹੈ। ਇਸ ਹਫ਼ਤੇ ਦੇ ਅੰਤਿਮ ਕਾਰੋਬਾਰੀ ਦਿਨ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 47,560 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਹੈ। ਪਿਛਲਾ ਹਫ਼ਤਾ ਸੋਨੇ ਲਈ ਉਤਰਾਅ-ਚੜ੍ਹਾਅ ਭਰਿਆ ਰਿਹਾ। ਇਸ ਦੌਰਾਨ ਸੋਨਾ ਇਕ ਸਮੇਂ ਦੋ ਮਹੀਨਿਆਂ ਦੇ ਉੱਚੇ ਪੱਧਰ 48,500 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ। ਹਾਲਾਂਕਿ, ਦੋ ਦਿਨਾਂ ਵਿਚ ਹਜ਼ਾਰ ਰੁਪਏ ਸਸਤਾ ਹੋਣ ਦੇ ਬਾਵਜੂਦ ਸੋਨਾ ਇਸ ਮਹੀਨੇ ਹੁਣ ਵੀ ਲਗਭਗ 3,500 ਰੁਪਏ ਮਹਿੰਗਾ ਪੈ ਰਿਹਾ ਹੈ।
ਸ਼ੁੱਕਰਵਾਰ ਦੇ ਕਾਰੋਬਾਰੀ ਦਿਨ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਵਿਚ ਗਿਰਾਵਟ ਕਾਰਨ ਇੱਥੇ ਵੀ ਕੀਮਤਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲੀ। ਯੂ. ਐੱਸ. 10 ਸਾਲਾ ਬਾਂਡ ਦੀ ਯੀਲਡ ਵਧਣ ਵਿਚਕਾਰ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 5.30 ਡਾਲਰ ਯਾਨੀ 0.3 ਫ਼ੀਸਦੀ ਟੁੱਟ ਕੇ 1,776.70 ਡਾਲਰ ਪ੍ਰਤੀ ਔਂਸ ਰਹਿ ਗਈ, ਜਦੋਂ ਕਿ ਚਾਂਦੀ 0.5 ਫ਼ੀਸਦੀ ਸਸਤੀ ਹੋ ਕੇ 26.05 ਡਾਲਰ ਪ੍ਰਤੀ ਔਂਸ ਹੋ ਗਈ।
ਇਹ ਵੀ ਪੜ੍ਹੋ- ਕੋਵਿਡ-19 ਟੀਕਾ : ਕੋਵੀਸ਼ੀਲਡ ਤੋਂ ਵੀ ਮਹਿੰਗੀ ਪਵੇਗੀ ਕੋਵੈਕਸੀਨ, ਜਾਣੋ ਕੀਮਤ
ਉੱਥੇ ਹੀ, ਸੋਨੇ ਵਿਚ ਗਿਰਾਵਟ ਵਿਚਕਾਰ ਪੈਲੇਡੀਅਮ ਤੇ ਪਲੈਟੀਨਮ ਵਿਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਪੈਲੇਡੀਅਮ ਨੇ 2,925.14 ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ ਨੂੰ ਛੂਹਿਆ ਅਤੇ ਹਫ਼ਤਾਵਾਰੀ ਤੇਜ਼ੀ ਨਾਲ 2,855.5 ਪ੍ਰਤੀ ਔਂਸ 'ਤੇ ਬੰਦ ਹੋਈ। ਪਲੈਟੀਨਮ 2 ਫ਼ੀਸਦੀ ਦੀ ਬੜ੍ਹਤ ਨਾਲ 1,232 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਪੈਲੇਡਿਅਮ ਅਤੇ ਪਲੈਟੀਨਮ ਦੋਹਾਂ ਦੀ ਵਰਤੋਂ ਵਾਹਨਾਂ ਵਿਚ ਪ੍ਰਦੂਸ਼ਣ ਘਟਾਉਣ ਵਾਲੇ ਨਿਕਾਸ ਦੇ ਤੌਰ 'ਤੇ ਕੀਤੀ ਜਾਂਦੀ ਹੈ। ਪੈਲੇਡੀਅਮ ਗੈਸੋਲੀਨ ਇੰਜਣਾਂ ਵਿਚ ਵਧੇਰੇ ਵਰਤੀ ਜਾਂਦੀ ਹੈ। ਜਿਊਲਰਾਂ ਦਾ ਕਹਿਣਾ ਹੈ ਕਿ ਕੋਵਿਡ-19 ਪਾਬੰਦੀਆਂ ਭਾਰਤ ਵਿਚ ਗਹਿਣਿਆਂ ਦੀ ਮੰਗ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਅਗਲੇ ਕੁਝ ਹਫ਼ਤਿਆਂ ਲਈ ਮੰਗ ਕਮਜ਼ੋਰ ਰਹਿ ਸਕਦੀ ਹੈ।
►ਸੋਨੇ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਵਿਗਿਆਪਨ ’ਚ ਮੂਵੀ ਅਤੇ ਮਨੋਰੰਜਨ ਚੈਨਲਾਂ ਨੂੰ ਪਛਾੜ ਨਿਊਜ਼ ਚੈਨਲਜ਼ ਨਿਕਲੇ ਅੱਗੇ
NEXT STORY