ਨਵੀਂ ਦਿੱਲੀ- ਸੀਰਮ ਦੀ ਕੋਵੀਸ਼ੀਲਡ ਵੈਕਸੀਨ ਦੀ ਕੀਮਤ ਜਾਰੀ ਹੋਣ 'ਤੇ ਮਚਿਆ ਘਮਾਸਾਨ ਅਜੇ ਠੰਡਾ ਵੀ ਨਹੀਂ ਹੋਇਆ ਕਿ 'ਭਾਰਤ ਬਾਇਓਟੈਕ' ਨੇ ਆਪਣੇ ਕੋਵੈਕਸੀਨ ਦੀ ਪ੍ਰਤੀ ਖੁਰਾਕ ਦੀ ਕੀਮਤ ਹੋਰ ਵੀ ਉੱਚੀ ਨਿਰਧਾਰਤ ਕਰ ਦਿੱਤੀ ਹੈ। ਨਿੱਜੀ ਹਸਪਤਾਲਾਂ ਨੂੰ 'ਭਾਰਤ ਬਾਇਓਟੈਕ' ਦੀ ਕੋਵੈਕਸੀਨ (Covaxin) 1,200 ਰੁਪਏ ਪ੍ਰਤੀ ਖੁਰਾਕ ਅਤੇ ਸੂਬਾ ਸਰਕਾਰਾਂ ਨੂੰ 600 ਰੁਪਏ ਪ੍ਰਤੀ ਖੁਰਾਕ ਵਿਚ ਪਵੇਗੀ। ਇਸ ਤੋਂ ਪਹਿਲਾਂ ਸੀਰਮ ਇੰਸਟੀਚਿਊਟ ਨੇ 'ਕੋਵੀਸ਼ੀਲਡ' ਦੀਆਂ ਕੀਮਤਾਂ ਜਾਰੀ ਕੀਤੀਆਂ ਸਨ।
'ਕੋਵੀਸ਼ੀਲਡ' ਦੀ ਕੀਮਤ ਸੂਬਾ ਸਰਕਾਰਾਂ ਲਈ 400 ਰੁਪਏ ਪ੍ਰਤੀ ਖੁਰਾਕ, ਜਦੋਂ ਕਿ ਨਿੱਜੀ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਹੋਵੇਗੀ।
ਇਹ ਵੀ ਪੜ੍ਹੋ- ਦਿੱਲੀ 'ਚ ਕੋਰੋਨਾ ਬੇਕਾਬੂ, ਆਕਸੀਜਨ ਦੀ ਘਾਟ, ਅੱਜ ਵੱਧ ਸਕਦੈ 'ਲਾਕਡਾਊਨ'
.ਭਾਰਤ ਵਿਚ ਇਸ ਸਮੇਂ ਕੋਵੀਸੀਲਡ ਅਤੇ ਕੋਵੈਕਸੀਨ ਜ਼ਰੀਏ ਹੀ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ। ਉੱਥੇ ਹੀ, ਵਿਦੇਸ਼ਾਂ ਦੀ ਗੱਲ ਕਰੀਏ ਤਾਂ ਫਾਈਜ਼ਰ ਨੇ ਅਮਰੀਕਾ ਵਿਚ ਆਪਣੇ ਟੀਕੇ ਦੀ ਕੀਮਤ ਤਕਰੀਬਨ 1,470 ਰੁਪਏ ਪ੍ਰਤੀ ਖੁਰਾਕ ਰੱਖੀ ਹੈ। ਨੋਵਾਵੈਕਸ ਅਮਰੀਕਾ ਨੂੰ 1,200 ਰੁਪਏ ਪ੍ਰਤੀ ਖੁਰਾਕ ਟੀਕਾ ਦੇ ਰਹੀ ਹੈ। ਗੌਰਤਲਬ ਹੈ ਕਿ ਫਿਲਹਾਲ ਸਿਹਤ ਕਰਮਚਾਰੀਆਂ, ਫਰੰਟਲਾਈਨ ਵਰਕਰਾਂ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਦੇ ਮੁਫ਼ਤ ਟੀਕੇ ਲੱਗ ਰਹੇ ਹਨ। 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੀਕਾਕਰਨ ਖੁੱਲ੍ਹ ਜਾਵੇਗਾ। 'ਕੋਵੈਕਸੀਨ' ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਅਤੇ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਸਵਦੇਸ਼ੀ ਟੀਕਾ ਹੈ।
►ਕੋਰੋਨਾ ਟੀਕੇ ਦੀਆਂ ਕੀਮਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
'ਭਾਰਤ ਦੀ ਅਰਥਵਿਸਸਥਾ ਨੂੰ 20 ਸਾਲ ਪਿੱਛੇ ਧੱਕ ਸਕਦੀ ਹੈ ਕੋਰੋਨਾ ਮਹਾਮਾਰੀ'
NEXT STORY