ਨਵੀਂ ਦਿੱਲੀ— ਸੋਨੇ 'ਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ। ਹੁਣ ਇਸ ਦੀ ਕੀਮਤ 39,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਨਜ਼ਦੀਕ ਹੈ ਪਰ ਮਾਹਰਾਂ ਮੁਤਾਬਕ ਜਲਦ ਹੀ ਇਸ ਦੀ ਕੀਮਤ ਘੱਟ ਕੇ 38,000 ਰੁਪਏ ਜਾਂ ਇਸ ਤੋਂ ਵੀ ਥੱਲ੍ਹੇ ਜਾ ਸਕਦੀ ਹੈ। ਮਾਹਰਾਂ ਮੁਤਾਬਕ ਕੌਮਾਂਤਰੀ ਨਿਵੇਸ਼ਕਾਂ ਦੀ ਸੋਨੇ 'ਚ ਦਿਲਚਸਪੀ ਘਟੀ ਹੈ। ਅਮਰੀਕਾ-ਚੀਨ ਵਪਾਰ 'ਤੇ ਸੁਲ੍ਹਾ ਕਰਨ ਜਾ ਰਹੇ ਹਨ। ਇਸ ਨਾਲ ਸੋਨੇ 'ਚ ਤੇਜ਼ੀ ਖਤਮ ਹੋ ਰਹੀ ਹੈ।
ਉੱਥੇ ਹੀ, ਭਾਰਤ ਸਮੇਤ ਕਈ ਦੇਸ਼ਾਂ ਵੱਲੋਂ ਸੋਨੇ ਦੀ ਮੰਗ ਘਟੀ ਹੈ। ਇਸ ਨਾਲ ਵੀ ਕੀਮਤਾਂ 'ਤੇ ਦਬਾਅ ਬਣ ਰਿਹਾ ਹੈ ਤੇ ਇਸ ਦੀ ਕੀਮਤ 38 ਹਜ਼ਾਰ ਰੁਪਏ ਪ੍ਰਤੀ ਦਸ ਤਕ ਹੋ ਸਕਦੀ ਹੈ। ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਆਹ-ਸ਼ਾਦੀ ਦੇ ਮੌਜੂਦਾ ਸੀਜ਼ਨ 'ਚ ਵੀ ਸੋਨੇ ਦੀ ਮੰਗ ਨਹੀਂ ਵਧੀ। ਇਸ ਦਾ ਮਤਲਬ ਹੈ ਕਿ ਲੋਕ ਇਕ ਤਾਂ ਲੋੜ ਦੇ ਹਿਸਾਬ ਨਾਲ ਸੋਨਾ ਖਰੀਦ ਰਹੇ ਹਨ, ਨਾਲ ਹੀ ਪੁਰਾਣਾ ਸੋਨਾ ਦੇ ਕੇ ਨਵੇਂ ਗਹਿਣੇ ਬਣਵਾ ਰਹੇ ਹਨ। ਇਸ ਕਾਰਨ ਬਾਜ਼ਾਰ 'ਚ ਸੋਨੇ ਦੀ ਸਪਲਾਈ ਕਾਫੀ ਬਣੀ ਹੈ ਤੇ ਇਸ ਦੀ ਦਰਾਮਦ ਘੱਟ ਰਹੀ ਹੈ।
ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਜਨਵਰੀ-ਫਰਵਰੀ ਤਕ ਚੱਲੇਗਾ, ਜੇਕਰ ਇਸ ਦੌਰਾਨ ਤਕ ਵੀ ਮੰਗ ਸੁਸਤ ਬਣੀ ਰਹਿੰਦੀ ਹੈ ਤਾਂ ਸੋਨਾ 37,500 ਰੁਪਏ ਪ੍ਰਤੀ ਦਸ ਗ੍ਰਾਮ ਤਕ ਵੀ ਆ ਸਕਦਾ ਹੈ। ਹਾਲਾਂਕਿ, ਕੌਮਾਂਤਰੀ ਨਿਵੇਸ਼ਕਾਂ ਦੀ ਨਜ਼ਰ ਯੂ. ਐੱਸ.-ਚੀਨ ਵਿਚਕਾਰ ਹੋਣ ਵਾਲੀ ਵਪਾਰ ਡੀਲ 'ਤੇ ਹੈ। ਨਿਵੇਸ਼ਕ ਇਸ ਗੱਲ 'ਤੇ ਨਜ਼ਦੀਕੀ ਨਾਲ ਨਜ਼ਰ ਰੱਖ ਰਹੇ ਹਨ ਕਿ ਡੀਲ ਕਿੰਨੀ ਜਲਦ ਸੰਭਵ ਹੁੰਦੀ ਹੈ ਤੇ ਕਿੰਨੀ ਸਹੀ ਸਾਬਤ ਹੁੰਦੀ ਹੈ। ਵਪਾਰ ਡੀਲ 'ਤੇ ਜਲਦ ਸਮਝੌਤਾ ਹੁੰਦਾ ਹੈ ਤਾਂ ਨਿਵੇਸ਼ਕਾਂ ਦਾ ਰੁਝਾਨ ਇਕੁਇਟੀ ਨਿਵੇਸ਼ ਵੱਲ ਵਧੇਗਾ ਤੇ ਸੋਨੇ ਦੀ ਖਰੀਦਦਾਰੀ ਘੱਟ ਹੋਵੇਗੀ।
ਹੁਣ ਹੋਰ ਜ਼ਿਆਦਾ ਸਿਹਤ ਸੇਵਾਵਾਂ ਆ ਸਕਦੀਆਂ ਹਨ GST ਦੇ ਦਾਇਰੇ 'ਚ
NEXT STORY