ਨਵੀਂ ਦਿੱਲੀ— ਸੋਨਾ ਇਕ ਵਾਰ ਫਿਰ 50 ਹਜ਼ਾਰ 'ਤੇ ਜਾਂਦਾ ਦਿਸ ਰਿਹਾ ਹੈ। ਗਲੋਬਲ ਬਾਜ਼ਾਰਾਂ 'ਚ ਬਹੁਮੁੱਲੀ ਧਾਤਾਂ 'ਚ ਤੇਜ਼ੀ ਦੇ ਮੁਤਾਬਕ, ਦਿੱਲੀ ਸਰਾਫਾ ਬਾਜ਼ਾਰ 'ਚ ਵੀ ਉਛਾਲ ਦੇਖਣ ਨੂੰ ਮਿਲਿਆ। ਸੋਨਾ 481 ਰੁਪਏ ਦੀ ਛਲਾਂਗ ਲਾ ਕੇ 48,887 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।
ਉੱਥੇ ਹੀ, ਚਾਂਦੀ 555 ਰੁਪਏ ਦੀ ਤੇਜ਼ੀ ਨਾਲ 63,502 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 48,406 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ, ਜਦੋਂ ਕਿ ਬੀਤੇ ਦਿਨ ਚਾਂਦੀ 62,947 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।
ਇਹ ਵੀ ਪੜ੍ਹੋ- HDFC ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, RBI ਨੇ ਲਾਈ ਇਹ ਰੋਕ
ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,841 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਜਦੋਂ ਕਿ ਚਾਂਦੀ 24.16 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਅਮਰੀਕਾ ਤੇ ਯੂਰਪੀ ਸੰਘ ਵੱਲੋਂ ਪ੍ਰੋਤਸਾਹਨ ਪੈਕੇਜ ਮਿਲਣ ਦੀ ਉਮੀਦ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਕੋਵਿਡ-19 ਮਹਾਮਾਰੀ ਦੇ ਟੀਕੇ ਦੇ ਮੋਰਚੇ 'ਤੇ ਵੀ ਮਹੱਤਵਪੂਰਨ ਪਹਿਲ ਹੋਈ ਹੈ।'' ਉੱਥੇ ਹੀ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ ਇਸ ਦੌਰਾਨ 49,435 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ, ਜਦੋਂ ਕਿ ਚਾਂਦੀ 64,160 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ
►ਸੋਨੇ 'ਚ ਇਸ ਸਾਲ ਹੋਏ ਵਾਧੇ ਨੂੰ ਲੈ ਕੇ ਤੁਹਾਡੀ ਖ਼ਰੀਦਦਾਰੀ ਕਿੰਨੀ ਕੁ ਪ੍ਰਭਾਵਿਤ ਹੋਈ, ਕੁਮੈਟ ਬਾਕਸ 'ਚ ਦੱਸੋ
ਨਿੱਜੀ ਗਾਰੰਟੀ ਕਾਨੂੰਨ 'ਤੇ ਅਨਿਲ ਅੰਬਾਨੀ ਨੂੰ ਚੁਣੌਤੀ ਦੇਵੇਗੀ ਸਰਕਾਰ
NEXT STORY