ਮੁੰਬਈ — ਅਮਰੀਕੀ ਡਾਲਰ ਵਿਚ ਆਈ ਕਮਜ਼ੋਰੀ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰਨ ਬਫੇ ਦੀ ਕੰਪਨੀ ਹੈਥਵੇ ਬਰਕਸ਼ਾਇਰ ਵਲੋਂ ਇੱਕ ਵੱਡਾ ਸੌਦਾ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਬਣਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 2 ਫ਼ੀਸਦੀ ਦੀ ਤੇਜ਼ੀ ਨਾਲ 1980 ਡਾਲਰ ਪ੍ਰਤੀ ਔਂਸ ਦੇ ਉੱਪਰ ਪਹੁੰਚ ਗਈਆਂ ਹਨ। ਮਾਹਰ ਮੰਨਦੇ ਹਨ ਕਿ ਸੋਨੇ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਅਜੇ ਖਤਮ ਨਹੀਂ ਹੋਇਆ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਦੇ ਫਿਰ ਤੋਂ 2020 ਡਾਲਰ ਪ੍ਰਤੀ ਔਂਸ ਨੂੰ ਛੋਹਣ ਦੀ ਉਮੀਦ ਕੀਤੀ ਜਾ ਰਹੀ ਹੈ।
ਅਜਿਹੀ ਸਥਿਤੀ ਵਿਚ ਇਸਦਾ ਅਸਰ ਭਾਰਤੀ ਬਾਜ਼ਾਰਾਂ ਉੱਤੇ ਵੀ ਪਏਗਾ। ਘਰੇਲੂ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਫਿਰ ਵਧ ਸਕਦੀਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੱਕ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ
ਕਿੰਨੀ ਆਵੇਗੀ ਤੇਜ਼ੀ
ਦੁਨੀਆ ਦੇ ਸਭ ਤੋਂ ਵੱਡੇ ਬ੍ਰੋਕਰੇਜ ਹਾਊਸ ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਦਹਾਕੇ ਵਿਚ ਸੋਨੇ ਵਿਚ ਬਹੁਤ ਉਤਾਰ-ਚੜਾਅ ਦੇਖਣ ਨੂੰ ਮਿਲਿਆ ਹੈ। ਲੰਬੇ ਸਮੇਂ ਦੀ ਮੰਦੀ ਦੇ ਬਾਵਜੂਦ ਮੌਜੂਦਾ ਅਸਥਿਰਤਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦੇ ਫਿਰ ਤੋਂ 1,700 ਪ੍ਰਤੀ ਔਂਸ ਤੱਕ ਜਾਣ ਦੀ ਸੰਭਾਵਨਾ ਨਹੀਂ ਹੈ।
ਸੋਨੇ ਦੀ ਮੌਜੂਦਾ ਪੱਧਰ 'ਤੇ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਜਿਵੇਂ ਕਿ ਸੱਟੇਬਾਜ਼ੀ ਬਾਜ਼ਾਰ ਵਿਚ ਅਕਸਰ ਹੁੰਦਾ ਹੈ, ਕੀਮਤਾਂ ਅਚਾਨਕ ਉੱਪਰ ਅਤੇ ਹੇਠਾਂ ਜਾਂਦੀਆਂ ਹਨ। ਸੋਨਾ ਵੀ ਹੇਠਾਂ ਜਾਵੇਗਾ ਪਰ ਜ਼ਿਆਦਾ ਹੇਠਾਂ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ।
2015 ਤੋਂ ਸਾਲਾਨਾ ਤਰਲ ਜਾਇਦਾਦ ਦਾ ਹਿੱਸਾ ਲਗਭਗ 6 ਪ੍ਰਤੀਸ਼ਤ ਵਧਿਆ ਹੈ। ਇਹ ਹੋਰ ਵਧੇਗਾ ਕਿਉਂਕਿ ਹਰ ਸਾਲ ਸੋਨੇ ਦੀ ਵਿਸ਼ਵਵਿਆਪੀ ਮੰਗ 1,250 ਮੀਟਰਕ ਟਨ ਹੈ। ਸੋਨੇ ਦੀ ਵੰਡ ਨੂੰ ਮੌਜੂਦਾ 1.38 ਪ੍ਰਤੀਸ਼ਤ ਹਿੱਸੇਦਾਰੀ ਤੋਂ ਲੰਬੇ ਸਮੇਂ ਦੀ ਔਸਤਨ 1.09 ਪ੍ਰਤੀਸ਼ਤ ਤੋਂ ਹੇਠਾਂ ਆਉਣਾ ਚਾਹੀਦਾ ਹੈ।
ਅਗਲੇ ਦਹਾਕੇ ਦੇ ਮੱਧ ਤਕ ਇਹ 1,800 ਡਾਲਰ ਵੱਲ ਵੱਧ ਰਿਹਾ ਹੈ। ਵਿਸ਼ਵਵਿਆਪੀ ਆਰਥਿਕਤਾ ਦੀ ਸਥਿਤੀ ਦੇ ਮੱਦੇਨਜ਼ਰ, ਸੋਨੇ ਦੀ ਕੀਮਤ ਵਿਚ ਕੁਝ ਸਮਾਂ ਗਿਰਾਵਟ ਆ ਸਕਦੀ ਹੈ। ਪਰ ਅੱਗੇ ਦੀਆਂ ਕੀਮਤਾਂ 1,700 ਪ੍ਰਤੀ ਔਂਸ ਤੋਂ ਉੱਪਰ ਰਹਿਣਗੀਆਂ।
ਇਹ ਵੀ ਪੜ੍ਹੋ: ਦੁਨੀਆ ਦੇ ਸਿਖ਼ਰਲੇ ਅਮੀਰਾਂ ਦੀ ਸੂਚੀ 'ਚੋਂ ਹੇਠਾਂ ਆਏ ਮੁਕੇਸ਼ ਅੰਬਾਨੀ, ਮਿਲਿਆ ਇਹ ਸਥਾਨ
ਭਾਰਤ 'ਤੇ ਵੀ ਪਵੇਗਾ ਇਸ ਦਾ ਪ੍ਰਭਾਵ
ਮੌਜੂਦਾ ਸਮੇਂ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਆਉਣ ਦਾ ਦੌਰ ਜਾਰੀ ਰਹੇਗਾ। ਕਿਉਂਕਿ ਦੁਨੀਆ ਦੀਆਂ ਆਰਥਿਕਤਾਵÎਾਂ 'ਤੇ ਕੋਰੋਨਾ ਦਾ ਪ੍ਰਭਾਵ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿਚ ਸੋਨਾ ਇੱਕ ਵਾਰ ਫਿਰ ਭਾਰਤੀ ਬਾਜ਼ਾਰਾਂ ਵਿਚ ਤੇਜ਼ੀ ਦਿਖਾ ਸਕਦਾ ਹੈ। ਹਾਲਾਂਕਿ ਬੂਮ ਹੁਣ ਸੀਮਤ ਰਹੇਗਾ। ਇਸ ਦੇ ਨਾਲ ਹੀ ਮੌਜੂਦਾ ਸਮੇਂ ਦੀ ਆਰਥਿਕ, ਮਹਾਮਾਰੀ ਅਤੇ ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ ਬਹੁਤ ਸੰਭਾਵਨਾ ਹੈ ਕਿ ਸੋਨਾ ਦੀਵਾਲੀ ਤੱਕ 60-65 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਛੋਹ ਜਾਵੇਗਾ। ਉਹ ਕਹਿੰਦਾ ਹੈ ਕਿ ਜੇ ਕੋਰੋਨਾ ਦਾ ਟੀਕਾ ਆ ਜਾਂਦਾ ਹੈ, ਤਾਂ ਵੀ ਵਿਸ਼ਵਵਿਆਪੀ ਆਰਥਿਕਤਾ ਨੂੰ ਮੁੜ ਤੋਂ ਸੁਧਰਨ ਲਈ ਬਹੁਤ ਸਾਰਾ ਸਮਾਂ ਲੱਗਣ ਵਾਲਾ ਹੈ। ਉਦੋਂ ਤੱਕ ਸੋਨੇ ਦੀ ਕੀਮਤ 'ਚ ਵਾਧਾ ਦਰਜ ਕੀਤੀ ਜਾਵੇਗਾ।
ਇਹ ਵੀ ਪੜ੍ਹੋ: ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਨਜ਼ਰ ਆਵੇਗਾ ਇਹ ਵੱਡਾ ਬਦਲਾਅ, ਮਹਿਕਮੇ ਨੇ ਜਾਰੀ ਕੀਤੇ ਨਿਰਦੇਸ਼
ਸੋਨੇ ਦੀ ਦਰਾਮਦ ਵਿਚ ਦਰਜ ਕੀਤੀ ਗਈ ਵੱਡੀ ਘਾਟ
ਦੇਸ਼ ਵਿਚ ਸੋਨੇ ਦੀ ਦਰਾਮਦ ਵਿਚ ਵੱਡੀ ਘਾਟ ਆਈ ਹੈ। ਅਪ੍ਰੈਲ-ਜੁਲਾਈ ਦੇ ਦੌਰਾਨ ਇਹ 81.22% ਦੀ ਘਾਟ ਨਾਲ 2.47 ਅਰਬ ਡਾਲਰ (18,590 ਕਰੋੜ ਰੁਪਏ) 'ਤੇ ਆ ਗਿਆ। ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਸੀਏਡੀ) 'ਤੇ ਸੋਨੇ ਦੀ ਦਰਾਮਦ ਦਾ ਪ੍ਰਭਾਵ ਪੈਂਦਾ ਹੈ।
ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਵਿਡ -19 ਮਹਾਮਾਰੀ ਵਿਚਕਾਰ ਸੋਨੇ ਦੀ ਮੰਗ ਕਾਫ਼ੀ ਘੱਟ ਗਈ ਹੈ, ਜਿਸ ਕਾਰਨ ਦਰਾਮਦ ਘੱਟ ਗਈ ਹੈ। ਪਿਛਲੇ ਸਾਲ ਅਪ੍ਰੈਲ-ਜੁਲਾਈ ਦੌਰਾਨ ਸੋਨੇ ਦੀ ਦਰਾਮਦ 13.16 ਅਰਬ ਡਾਲਰ ਜਾਂ 91,440 ਕਰੋੜ ਰੁਪਏ ਰਹੀ ਸੀ।
ਹਰ ਸਾਲ ਦੇਸ਼ ਵਿਚ 800 ਤੋਂ 900 ਟਨ ਸੋਨਾ ਆਯਾਤ ਹੁੰਦਾ ਹੈ। ਅਪਰੈਲ-ਜੁਲਾਈ ਦੌਰਾਨ ਰਤਨ ਅਤੇ ਗਹਿਣਿਆਂ ਦੀ ਬਰਾਮਦ 66.36 ਫ਼ੀਸਦੀ ਘਟ ਕੇ 4.17 ਅਰਬ ਡਾਲਰ ਰਹਿ ਗਈ। ਜਨਵਰੀ-ਮਾਰਚ ਦੀ ਤਿਮਾਹੀ ਦੌਰਾਨ ਭਾਰਤ ਨੇ 60 ਕਰੋੜ ਡਾਲਰ ਜਾਂ ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦਾ 0.1 ਫ਼ੀਸਦੀ ਦਾ ਚਾਲੂ ਖਾਤਾ ਸਰਪਲੱਸ (ਸਰਪਲੱਸ) ਦਰਜ ਕੀਤਾ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 4.6 ਅਰਬ ਡਾਲਰ ਜਾਂ ਜੀਡੀਪੀ ਦਾ 0.7 ਫ਼ੀਸਦੀ ਦੇ ਬਰਾਬਰ ਚਾਲੂ ਖਾਤਾ ਘਾਟਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ: ਦੇਸ਼ ਦੀ ਇਹ ਵੱਡੀ ਸਰਕਾਰੀ ਕੰਪਨੀ ਹੋਵੇਗੀ ਬੰਦ, ਕਾਮਿਆਂ ਲਈ ਕੀਤਾ ਇਹ ਐਲਾਨ
ਹੁਵੇਈ 'ਤੇ ਟਰੰਪ ਦਾ ਵੱਡਾ ਫੈਸਲਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕੰਪਨੀ
NEXT STORY