ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਸਟੇਸ਼ਨ ਦੇ ਸਾਰੇ ਸਟਾਲਾਂ 'ਤੇ 'ਨੋ ਬਿਲ-ਨੋ ਪੇ' ਦਾ ਬੋਰਡ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਰੇਲਵੇ ਨੇ ਇਕ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤੀ ਰੇਲਵੇ ਦੇ ਸਾਰੇ ਜ਼ੋਨਾਂ ਅਤੇ ਵਿਭਾਗਾਂ ਦੇ ਸਾਰੇ ਸਟੇਸ਼ਨਾਂ ਦੇ ਸਟਾਲਾਂ 'ਤੇ 'ਨੋ ਬਿਲ-ਨੋ ਪੇਅ' ਦਾ ਬੋਰਡ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਹੀ ਇੱਕ ਪੀ.ਓ.ਐਸ. (ਪੁਆਇੰਟ ਆਨ ਸੇਲ) ਮਸ਼ੀਨ ਸਥਾਪਤ ਕਰਨ ਦੀ ਜ਼ਰੂਰਤ ਹੋਏਗੀ ਜਿਥੇ ਵੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਕੋਈ ਕਮੀ ਨਜ਼ਰ ਆਵੇਗੀ ਹੈ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਪੂਰਬੀ-ਕੇਂਦਰੀ ਰੇਲਵੇ (ਈ.ਸੀ.ਆਰ.) ਦੇ ਮੁੱਖ ਲੋਕ ਸੰਪਰਕ ਅਧਿਕਾਰੀ, ਰਾਜੇਸ਼ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਯਾਤਰੀਆਂ ਦੀ ਸਹੂਲਤ ਅਤੇ ਅਧਿਕਾਰ ਵਧਾਉਂਦੇ ਹੋਏ, ਭਾਰਤੀ ਰੇਲਵੇ ਨੇ ਸਾਰੇ ਜ਼ੋਨਾਂ ਅਤੇ ਵਿਭਾਗਾਂ ਨੂੰ ਇਕ ਨਿਰਦੇਸ਼ ਜਾਰੀ ਕੀਤਾ ਹੈ ਕਿ ਸਾਰੇ ਸਟੇਸ਼ਨਾਂ ਦੇ ਸਟਾਲਾਂ 'ਤੇ 'ਨੋ ਬਿੱਲ-ਨੋ ਪੇ' ਦਾ ਬੋਰਡ ਪ੍ਰਦਰਸ਼ਿਤ ਕਰਨਾ ਅਤੇ ਪੀ.ਓ.ਐਸ. ਮਸ਼ੀਨ ਦੀ ਉਪਲੱਬਧਤਾ ਯਕੀਨੀ ਬਣਾਉਣਾ ਬਹੁਤ ਹੀ ਲਾਜ਼ਮੀ ਹੈ। ਜਿਥੇ ਵੀ ਨਿਰਦੇਸ਼ਾਂ ਦੀ ਪਾਲਣ ਕਰਨ ਵਿਚ ਕੋਈ ਕਮੀ ਨਜ਼ਰ ਆਵੇਗੀ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤ 'ਚ ਪੱਖਪਾਤ ਦੇ ਦੋਸ਼ਾਂ 'ਚ ਘਿਰੀ ਫੇਸਬੁੱਕ ਦਾ ਸਪੱਸ਼ਟੀਕਰਨ ਆਇਆ ਸਾਹਮਣੇ
ਦੇਣੇ ਪੈ ਸਕਦੇ ਹਨ ਜੁਰਮਾਨੇ
ਮੁੱਖ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਸਟੇਸ਼ਨਾਂ 'ਤੇ ਉਪਲਬਧ ਸਾਰੇ ਸਟਾਲ ਯਾਤਰੀਆਂ ਵਲੋਂ ਭੁਗਤਾਨ ਕਰਨ ਦੇ ਬਾਅਦ ਉਨ੍ਹਾਂ ਨੂੰ ਬਿੱਲ ਦੇਣ ਦੀ ਵਿਵਸਥਾ ਕਰਨ ਅਤੇ ਜਿਹੜੇ ਸੇਵਾਵਾਂ ਦੇਣ ਵਾਲੇ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨ 'ਚ ਅਸਫਲ ਰਹਿੰਦੇ ਹਨ ਉਨ੍ਹਾਂ ਨੂੰ ਭਾਰੀ ਜੁਰਮਾਨੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਹ ਫੈਸਲਾ ਯਾਤਰੀਆਂ ਦੀ ਸਹੂਲਤ ਲਈ ਇਕ ਮੀਲ ਪੱਥਰ ਸਾਬਤ ਹੋਏਗਾ।
ਪੂਰਬੀ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਲਲਿਤ ਚੰਦਰ ਤ੍ਰਿਵੇਦੀ ਨੇ ਸਾਰੇ ਮੰਡਲਾਂ ਦਾਣਾਪੁਰ, ਸੋਨਪੁਰ, ਧਨਬਾਦ, ਸਮਸਤੀਪੁਰ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਦੇ ਮੰਡਲ ਰੇਲਵੇ ਪ੍ਰਬੰਧਕਾਂ ਨੂੰ ਇਸ ਨਾਲ ਸੰਬੰਧਿਤ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਇਸ ਦੇਸ਼ ਨੇ ਤਿਆਰ ਕੀਤਾ ਐਂਟੀ ਕੋਰੋਨਾ ਨੈਸਲ ਸਪਰੇਅ, ਨੱਕ ਵਿਚ ਰੋਕ ਲੈਂਦਾ ਹੈ ਕੋਰੋਨਾ ਲਾਗ
ਔਰਤਾਂ ਨੂੰ ਪੁਰਾਣੇ ਸੋਨੇ ਦੇ ਗਹਿਣੇ ਵੇਚਣਾ ਪਵੇਗਾ ਮਹਿੰਗਾ, ਸਰਕਾਰ ਕਰ ਸਕਦੀ ਹੈ ਇਹ ਬਦਲਾਅ
NEXT STORY