ਨਵੀਂ ਦਿੱਲੀ- ਭਾਰਤੀ ਬਾਜ਼ਾਰਾਂ ਵਿਚ ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਵਾਇਦਾ ਸੋਨੇ ਦੀ ਕੀਮਤ 346 ਰੁਪਏ ਡਿੱਗ ਕੇ 48,374 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਉੱਥੇ ਹੀ, ਚਾਂਦੀ 1760 ਰੁਪਏ ਦਾ ਵੱਡਾ ਗੋਤਾ ਲਾ ਕੇ 71906 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦਿਸੀ।
ਪਿਛਲੇ ਦਿਨ ਵਾਇਦਾ ਸੋਨੇ ਵਿਚ 627 ਰੁਪਏ ਦੀ ਗਿਰਾਵਟ, ਜਦੋਂ ਕਿ ਵਾਇਦਾ ਚਾਂਦੀ ਵਿਚ 4,238 ਰੁਪਏ ਦੀ ਜ਼ੋਰਦਾਰ ਤੇਜ਼ੀ ਆਈ ਸੀ।
ਗੌਰਤਲਬ ਹੈ ਕਿ ਸੋਮਵਾਰ ਨੂੰ ਬਜਟ 2021 ਵਿਚ ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਘਟਾਉਣ ਦੀ ਤਜਵੀਜ਼ ਕੀਤੀ ਹੈ। ਇਹ ਪਹਿਲਾਂ ਦੀ 12.5 ਫ਼ੀਸਦੀ ਤੋਂ ਘਟਾ ਕੇ 7.5 ਫ਼ੀਸਦੀ ਕਰ ਦਿੱਤੀ ਗਈ ਹੈ ਪਰ 2.5 ਫ਼ੀਸਦੀ ਫਾਰਮ ਸੈੱਸ ਵੀ ਲੱਗੇਗਾ। ਹਾਲਾਂਕਿ, ਦਰਾਮਦ ਡਿਊਟੀ ਘਟਣ ਨਾਲ ਉਦਯੋਗ ਖ਼ੁਸ਼ ਹੈ। ਐੱਮ. ਸੀ. ਐਕਸ. ਗੋਲਡ ਅਤੇ ਸਿਲਵਰ ਦੀ ਕੀਮਤ ਵਿਚ ਕਸਟਮ ਡਿਊਟੀ ਸ਼ਾਮਲ ਹੈ ਇਸ ਲਈ ਟੈਕਸ ਵਿਚ ਕਟੌਤੀ ਨਾਲ ਘਰੇਲੂ ਕੀਮਤ ਘਟੇਗੀ।
ਇਹ ਵੀ ਪੜ੍ਹੋ- 45 ਲੱਖ ਤੱਕ ਦਾ ਘਰ ਖ਼ਰੀਦਣ ਵਾਲੇ ਲੋਕਾਂ ਨੂੰ ਮਿਲੀ 3.5 ਲੱਖ ਦੀ ਸੌਗਾਤ
ਕਿੰਨਾ ਸਸਤਾ ਹੋ ਸਕਦੈ ਸੋਨਾ-
ਜਿੱਥੋਂ ਤੱਕ ਸੋਨੇ ਦੀਆਂ ਕੀਮਤਾਂ ਦੀ ਗੱਲ ਹੈ ਇਹ ਮੰਗ 'ਤੇ ਨਿਰਭਰ ਹੁੰਦਾ ਹੈ। ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਦਾ ਪ੍ਰਭਾਵ ਇੱਥੇ ਵੀ ਨਜ਼ਰ ਆਉਂਦਾ ਹੈ। ਉੱਥੇ ਹੀ, ਅੱਜ ਕੌਮਾਂਤਰੀ ਬਾਜ਼ਾਰ ਵਿਚ ਸੋਨਾ 0.2 ਫ਼ੀਸਦੀ ਦੀ ਗਿਰਾਵਟ ਨਾਲ 1,856 ਡਾਲਰ ਪ੍ਰਤੀ ਔਂਸ 'ਤੇ ਰਿਹਾ, ਚਾਂਦੀ ਪਿਛਲੇ ਸੈਸ਼ਨ ਵਿਚ 30.03 ਡਾਲਰ ਦੇ ਪੱਧਰ ਨੂੰ ਛੂਹਣ ਪਿੱਛੋਂ ਅੱਜ 1.7 ਫ਼ੀਸਦੀ ਡਿੱਗ ਕੇ 28.48 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਇਹ ਵੀ ਪੜ੍ਹੋ- ਬਜਟ 2021 : ਕਿਸਾਨਾਂ ਨੂੰ ਸਸਤੀ ਦਰ 'ਤੇ ਮਿਲੇਗਾ 16.5 ਲੱਖ ਕਰੋੜ ਦਾ ਲੋਨ
ਸੋਨਾ, ਚਾਂਦੀ ’ਤੇ ਕਸਟਮ ਡਿਊਟੀ ਘਟਾਉਣ ਦਾ ਰਤਨ-ਗਹਿਣਾ ਉਦਯੋਗ ਨੇ ਕੀਤਾ ਸੁਆਗਤ
NEXT STORY