ਨਵੀਂ ਦਿੱਲੀ- ਸਰਕਾਰ ਨੇ ਬਜਟ 2021-22 ਵਿਚ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਉਦੇਸ਼ ਨਾਲ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ ਤਕਰੀਬਨ 16.5 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਮੌਜੂਦਾ ਵਿੱਤੀ ਸਾਲ ਲਈ ਸਰਕਾਰ ਨੇ 15 ਲੱਖ ਕਰੋੜ ਰੁਪਏ ਦੇ ਖੇਤੀ ਕਰਜ਼ੇ ਦਾ ਟੀਚਾ ਮਿੱਥਿਆ ਸੀ।
ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਬੈਂਕਿੰਗ ਸਿਸਟਮ ਜ਼ਰੀਏ ਸਸਤਾ ਕਰਜ਼ ਉਪਲਬਧ ਹੋਵੇਗਾ। ਆਮ ਤੌਰ ’ਤੇ ਖੇਤੀ ਕਰਜ਼ 9 ਫੀਸਦੀ ਵਿਆਜ ’ਤੇ ਮਿਲਦਾ ਹੈ ਪਰ ਖੇਤੀ ਉਤਪਾਦਨ ਨੂੰ ਵਾਧਾ ਦੇਣ ਲਈ ਸਰਕਾਰ ਇਸ ’ਤੇ ਸਬਸਿਡੀ ਦੇ ਰਹੀ ਹੈ। ਮੌਜੂਦਾ ਸਮੇਂ ਕਿਸਾਨਾਂ ਨੂੰ 3 ਲੱਖ ਰੁਪਏ ਤਕ ਦਾ ਕਰਜ਼ਾ 7 ਫੀਸਦੀ ਵਿਆਜ ‘ਤੇ ਦਿੱਤਾ ਜਾਂਦਾ ਹੈ ਅਤੇ ਸਮੇਂ ਸਿਰ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ 3 ਫੀਸਦੀ ਦੀ ਵਾਧੂ ਛੋਟ ਦਿੰਦੀ ਹੈ, ਯਾਨੀ ਕਿ ਅਜਿਹੇ ਕਿਸਾਨਾਂ ਨੂੰ ਸਿਰਫ 4 ਫੀਸਦੀ ਵਿਆਜ ਹੀ ਚੁਕਾਉਣਾ ਪੈਂਦਾ ਹੈ।
2 ਕਰੋੜ ਤੱਕ ਦੀ ਪੂੰਜੀ ਨਿਵੇਸ਼ ਵਾਲੀਆਂ ਕੰਪਨੀਆਂ ਹੁਣ ਛੋਟੇ ਉਦਯੋਗ ਦੀ ਪਰਿਭਾਸ਼ਾ ਵਿਚ : ਵਿੱਤ ਮੰਤਰੀ
NEXT STORY