ਬਿਜ਼ਨੈੱਸ ਡੈਸਕ - ਭਾਰਤ ਦੇ ਕੇਂਦਰੀ ਬੈਂਕ ਦੀ ਗੋਲਡ ਰਣਨੀਤੀ ’ਚ ਇਸ ਵਾਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਸੋਨੇ ਦੀ ਖਰੀਦਦਾਰੀ ’ਚ ਕਮੀ ਦੇਖਣ ਨੂੰ ਮਿਲੀ ਹੈ। ਵਰਲਡ ਗੋਲਡ ਕੌਂਸਲ ਦੀ ਨਵੀਂ ਰਿਪੋਰਟ ਦੱਸਦੀ ਹੈ ਕਿ 2025 ’ਚ ਸੋਨੇ ਦੀ ਖਰੀਦਦਾਰੀ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਬਹੁਤ ਸੀਮਤ ਰਹੀ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਆਰ. ਬੀ. ਆਈ. ਨੇ ਸਾਲ 2025 ’ਚ ਕਰੀਬ 40.2 ਟਨ ਸੋਨਾ ਖਰੀਦਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 94 ਫੀਸਦੀ ਦੀ ਕਮੀ ਦਿਖਾਉਂਦਾ ਹੈ।
ਕੀ ਕਹਿੰਦੇ ਹਨ ਅੰਕੜੇ?
2025 ’ਚ ਸੋਨੇ ਦੀ ਖਰੀਦਦਾਰੀ ’ਚ ਕਮੀ ਆਈ ਹੈ ਪਰ ਆਰ. ਬੀ. ਆਈ. ਕੋਲ ਮੌਜੂਦ ਕੁੱਲ ਗੋਲਡ ਰਿਜ਼ਰਵ ਲਗਾਤਾਰ ਨਵੀਂ ਉਚਾਈ ’ਤੇ ਪਹੁੰਚ ਰਿਹਾ ਹੈ। ਹਾਲੀਆ ਅੰਕੜਿਆਂ ਮੁਤਾਬਕ ਕੇਂਦਰੀ ਬੈਂਕ ਕੋਲ ਹੁਣ ਕਰੀਬ 880 ਟਨ ਤੋਂ ਜ਼ਿਆਦਾ ਸੋਨਾ ਹੈ। ਪਿਛਲੇ ਸਾਲ ਦੀ ਤੁਲਨਾ ’ਚ ਇਸ ’ਚ ਵਾਧਾ ਦਰਜ ਕੀਤਾ ਗਿਆ ਹੈ। ਇਸੇ ਵਜ੍ਹਾ ਕਰ ਕੇ ਦੇਸ਼ ਦੇ ਫਾਰਨ ਐਕਸਚੇਂਜ ਰਿਜ਼ਰਵ ’ਚ ਸੋਨੇ ਦੀ ਅਹਿਮੀਅਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਹੈ।
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਸੋਨੇ ਦੀਆਂ ਕੀਮਤਾਂ ’ਚ ਆਈ ਜ਼ਬਰਦਸਤ ਤੇਜ਼ੀ ਦੇ ਨਾਲ-ਨਾਲ ਸਾਲ 2024 ’ਚ ਹੋਈ ਖਰੀਦਦਾਰੀ ਕਾਰਨ ਫਾਰੈਕਸ ਐਕਸਚੇਂਜ ਰਿਜ਼ਰਵ ’ਚ ਗੋਲਡ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ। ਇਕ ਸਾਲ ਦੇ ਅੰਦਰ ਹੀ ਇਹ ਅੰਕੜਾ 10 ਫੀਸਦੀ ਤੋਂ ਉਛਲ ਕੇ ਕਰੀਬ 16 ਫੀਸਦੀ ਤੱਕ ਪਹੁੰਚ ਗਿਆ ਹੈ।
ਆਰ. ਬੀ. ਆਈ. ਦੇ ਪੁਰਾਣੇ ਅੰਕੜੇ ਦੱਸਦੇ ਹਨ ਕਿ ਮਾਰਚ 2021 ’ਚ ਇਹ ਹਿੱਸਾ 5.87 ਫੀਸਦੀ ਸੀ। ਭਾਵ 5 ਸਾਲਾਂ ’ਚ ਗੋਲਡ ਐਸੈੱਟਸ ਦੀ ਹਿੱਸੇਦਾਰੀ ਲੱਗਭਗ 3 ਗੁਣਾ ਹੋ ਗਈ ਹੈ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਰਿਜ਼ਰਵ ਬੈਂਕ ਵਿਦੇਸ਼ਾਂ ’ਚ ਵੀ ਰੱਖਦੈ ਸੋਨਾ
ਰਿਜ਼ਰਵ ਬੈਂਕ ਦਾ ਸਾਰਾ ਸੋਨਾ ਦੇਸ਼ ’ਚ ਹੀ ਨਹੀਂ ਰੱਖਿਆ ਜਾਂਦਾ। ਅਧਿਕਾਰਕ ਰਿਪੋਰਟ ਅਨੁਸਾਰ ਮਾਰਚ 2025 ਤੱਕ ਮੌਜੂਦ ਕੁੱਲ ਸੋਨੇ ’ਚੋਂ ਵੱਡਾ ਹਿੱਸਾ ਭਾਰਤ ’ਚ ਸੁਰੱਖਿਅਤ ਹੈ, ਜਦੋਂਕਿ ਕਈ ਸੌ ਟਨ ਸੋਨਾ ਵਿਦੇਸ਼ਾਂ ’ਚ ਬੈਂਕ ਆਫ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (ਬੀ. ਆਈ. ਐੱਸ.) ਵਰਗੇ ਸੰਸਥਾਨਾਂ ਕੋਲ ਸੁਰੱਖਿਅਤ ਹਿਰਾਸਤ ’ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਕੇਂਦਰੀ ਬੈਂਕਾਂ ਕੋਲ ਅਮਰੀਕੀ ਟ੍ਰੈਜ਼ਰੀ ਬਾਂਡ ਤੋਂ ਵੱਧ ਸੋਨਾ
ਅਧਿਕਾਰਕ ਡਾਟਾ ਦੀ ਗੱਲ ਕਰੀਏ ਤਾਂ ਦਸੰਬਰ 2025 ਤੱਕ ਕੇਂਦਰੀ ਬੈਂਕਾਂ ਕੋਲ ਮੌਜੂਦ ਸੋਨੇ ਦਾ ਭੰਡਾਰ 32,140 ਟਨ ਹੈ। ਵਰਲਡ ਗੋਲਡ ਕੌਂਸਲ ਮੁਤਾਬਕ 2022 ’ਚ ਸੈਂਟਰਲ ਬੈਂਕਾਂ ਨੇ 1,082 ਟਨ ਸੋਨਾ ਖਰੀਦਿਆ ਸੀ। 2023 ’ਚ ਇਹ ਅੰਕੜਾ 1,037 ਟਨ ਰਿਹਾ ਸੀ। ਉੱਥੇ ਹੀ ਸਾਲ 2024 ’ਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ 1,180 ਟਨ ਦੀ ਰਿਕਾਰਡ ਖਰੀਦਦਾਰੀ ਹੋਈ ਸੀ। ਸਾਲ 2025 ’ਚ ਵੀ ਕੇਂਦਰੀ ਬੈਂਕਾਂ ਦੀ ਖਰੀਦਦਾਰੀ 1,000 ਟਨ ਦੇ ਪੱਧਰ ਨੂੰ ਪਾਰ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਵਿਦੇਸ਼ੀ ਕਰੰਸੀ ਭੰਡਾਰ ’ਚ ਵੀ ਸੋਨੇ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਫਿਲਹਾਲ ਸੈਂਟਰਲ ਬੈਂਕਾਂ ਦੇ ਫਾਰੈਕਸ ਰਿਜ਼ਰਵ ’ਚ ਗੋਲਡ ਦੀ ਹਿੱਸੇਦਾਰੀ 20 ਫੀਸਦੀ ਤੱਕ ਪਹੁੰਚ ਚੁੱਕੀ ਹੈ, ਜੋ ਡਾਲਰ ਦੇ 46 ਫੀਸਦੀ ਹਿੱਸੇ ਤੋਂ ਬਾਅਦ ਦੂਜੇ ਨੰਬਰ ’ਤੇ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਘਰੇਲੂ ਸਟਾਕ ਬਾਜ਼ਾਰਾਂ 'ਚ 1 ਪ੍ਰਤੀਸ਼ਤ ਦੀ ਤੇਜ਼ੀ, ਸੈਂਸੈਕਸ 700 ਤੋਂ ਵਧ ਅੰਕ ਚੜ੍ਹਿਆ
NEXT STORY