ਨਵੀਂ ਦਿੱਲੀ— ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਛੁੱਟੀ ਰਹੀ ਜਿਸ ਕਾਰਨ ਕਾਰੋਬਾਰ ਨਹੀਂ ਹੋਇਆ ਪਰ ਸੰਸਾਰਕ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ 'ਚ ਭਾਰੀ ਤੇਜ਼ੀ ਦਰਜ ਕੀਤੀ ਗਈ ਹੈ। ਕਾਰੋਬਾਰੀਆਂ ਮੁਤਾਬਕ ਸਥਾਨਕ ਬਾਜ਼ਾਰ 'ਚ ਛੁੱਟੀ ਰਹੀ। ਥੋਕ 'ਚ ਕਾਰੋਬਾਰ ਨਹੀਂ ਹੋਇਆ ਜਦੋਂ ਖੁਦਰਾ 'ਚ ਕਾਰੋਬਾਰ ਹੋਇਆ। ਇਸ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ 'ਚ ਭਾਰੀ ਵਾਧਾ ਹੋਇਆ ਹੈ। ਚੀਨ 'ਚ ਕੋਰੋਨਾਵਾਇਰਸ ਦੇ ਮਾਮਲੇ 'ਚ ਵਾਧਾ ਹੋਣ ਦੀਆਂ ਖਬਰਾਂ ਨਾਲ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਲਿਹਾਜ਼ ਨਾਲ ਕੀਮਤੀ ਧਾਤੂਆਂ ਦਾ ਰੁਖ ਕੀਤਾ ਹੈ। ਸੰਸਾਰਕ ਪੱਧਰ ਤੇ ਸ਼ੇਅਰ ਬਾਜ਼ਾਰ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 12.25 ਡਾਲਰ ਵਧ ਕੇ 1633.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਅਤੇ ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 2.70 ਡਾਲਰ ਚੜ੍ਹ ਕੇ 1610.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਚਾਂਦੀ ਹਾਜ਼ਿਰ 0.14 ਡਾਲਰ ਦਾ ਵਾਧਾ ਲੈ ਕੇ 18.52 ਡਾਲਰ ਪ੍ਰਤੀ ਔਂਸ ਬੋਲੀ ਗਈ।
ਯੂਰਪ 'ਚ ਬੈਨ ਖਤਰਨਾਕ ਕੀਟਨਾਸ਼ਕ ਭਾਰਤੀ ਕਿਸਾਨਾਂ ਨੂੰ ਵੇਚ ਰਹੀਆਂ ਹਨ ਕੰਪਨੀਆਂ
NEXT STORY