ਨਵੀਂ ਦਿੱਲੀ : ਵਾਇਦਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਚਮਕ ਫੀਕੀ ਪੈ ਗਈ ਹੈ। ਨਵੇਂ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਤਾਂ ਸੋਨਾ ਵਾਧੇ ਨਾਲ ਖੁੱਲ੍ਹਿਆ ਸੀ ਪਰ ਅੱਜ ਦੂਜੇ ਦਿਨ ਯਾਨੀ ਮੰਗਲਵਾਰ ਨੂੰ ਇਸ ਵਿਚ ਗਿਰਾਵਟ ਵੇਖੀ ਗਈ। ਐਮ.ਸੀ.ਐਕਸ. ਐਕਸਚੇਂਜ 'ਤੇ 5 ਅਗਸਤ 2020 ਦੇ ਸੋਨੇ ਦੀ ਵਾਇਦਾ ਕੀਮਤ ਮੰਗਲਵਾਰ ਸਵੇਰੇ 10 ਵੱਜ ਕੇ 11 ਮਿੰਟ 'ਤੇ 0.45 ਫ਼ੀਸਦੀ ਜਾਂ 220 ਰੁਪਏ ਦੀ ਗਿਰਾਵਟ ਨਾਲ 48,928 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਹੀ ਸੀ। ਉਥੇ ਹੀ 5 ਅਕਤੂਬਰ 2020 ਦੇ ਸੋਨੇ ਦਾ ਵਾਇਦਾ ਮੁੱਲ ਇਸ ਸਮੇਂ ਐਮ.ਸੀ.ਐਕਸ. 'ਤੇ 0.41 ਫ਼ੀਸਦੀ ਜਾਂ 202 ਰੁਪਏ ਦੀ ਗਿਰਾਵਟ ਨਾਲ 49,069 ਰੁਪਏ ਪ੍ਰਤੀ 10 ਗ੍ਰਾਮ ਉੱਤੇ ਟ੍ਰੈਂਡ ਕਰ ਰਿਹਾ ਸੀ। ਇਸ ਦੇ ਇਲਾਵਾ 4 ਦਸੰਬਰ 2020 ਦੇ ਸੋਨੇ ਦੀ ਗੱਲ ਕਰੀਏ ਤਾਂ ਇਸ ਦਾ ਵਾਇਦਾ ਮੁੱਲ ਮੰਗਲਵਾਰ ਸਵੇਰੇ 0.55 ਫ਼ੀਸਦੀ ਜਾਂ 273 ਰੁਪਏ ਦੀ ਗਿਰਾਵਟ ਨਾਲ 49,145 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ।
ਘਰੇਲੂ ਵਾਇਦਾ ਬਾਜ਼ਾਰ ਵਿਚ ਮੰਗਲਵਾਰ ਨੂੰ ਚਾਂਦੀ ਦੇ ਮੁੱਲ ਵਿਚ ਜ਼ੋਰਦਾਰ ਗਿਰਾਵਟ ਵੇਖੀ ਗਈ ਹੈ। ਐਮ.ਸੀ.ਐਕਸ. 'ਤੇ ਮੰਗਲਵਾਰ ਸਵੇਰੇ 10 ਵੱਜ ਕੇ 30 ਮਿੰਟ 'ਤੇ 4 ਸਤੰਬਰ 2020 ਦੀ ਚਾਂਦੀ ਦਾ ਵਾਇਦਾ ਮੁੱਲ 1.26 ਫ਼ੀਸਦੀ ਜਾਂ 668 ਰੁਪਏ ਦੀ ਗਿਰਾਵਟ ਨਾਲ 52,380 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ। ਕੌਮਾਂਤਰੀ ਪੱਧਰ 'ਤੇ ਵੀ ਚਾਂਦੀ ਦੀਆਂ ਕੀਮਤਾਂ ਵਿਚ ਮੰਗਲਵਾਰ ਸਵੇਰੇ ਗਿਰਾਵਟ ਵੇਖੀ ਗਈ ਹੈ।
ਕੀ ਹੁੰਦਾ ਹੈ ਵਾਇਦਾ ਬਾਜ਼ਾਰ?
ਸੋਨੇ ਦਾ ਵਪਾਰ 2 ਤਰ੍ਹਾਂ ਨਾਲ ਹੁੰਦਾ ਹੈ। ਇਕ ਹਾਜ਼ਿਰ ਬਾਜ਼ਾਰ ਵਿਚ ਅਤੇ ਦੂਜਾ ਵਾਇਦਾ ਬਾਜ਼ਾਰ ਵਿਚ। ਵਾਇਦਾ ਕਾਰੋਬਾਰ ਕਮੋਡਿਟੀ ਐਕਸਚੇਂਜ 'ਤੇ ਕੀਤਾ ਜਾਂਦਾ ਹੈ। ਵਾਇਦਾ ਬਾਜ਼ਾਰ ਵਿਚ ਵਸਤੂ ਨੂੰ ਡਿਜੀਟਲ ਮਾਧਿਅਮ ਰਾਹੀਂ ਵੇਚਿਆ ਅਤੇ ਖ੍ਰੀਦਿਆ ਜਾਂਦਾ ਹੈ। ਵਾਇਦਾ ਬਾਜ਼ਾਰ ਵਿਚ ਵਸਤੂ ਦੇ ਪੁਰਾਣੇ ਅਤੇ ਨਵੇਂ ਮੁੱਲਾਂ ਦੇ ਆਧਾਰ 'ਤੇ ਭਵਿੱਖ ਦੇ ਮੁੱਲਾਂ ਵਿਚ ਸੌਦੇ ਕੀਤੇ ਜਾਂਦੇ ਹਨ। ਇਸ ਬਾਜ਼ਾਰ ਵਿਚ ਇਕ ਤੈਅ ਤਾਰੀਖ਼ ਤੱਕ ਲਈ ਸੌਦੇ ਹੁੰਦੇ ਹਨ। ਵਾਇਦਾ ਬਾਜ਼ਾਰ ਦਾ ਸਿੱਧਾ ਅਸਰ ਹਾਜ਼ਿਰ ਬਾਜ਼ਾਰ 'ਤੇ ਪੈਂਦਾ ਹੈ। ਹਾਜ਼ਿਰ ਬਾਜ਼ਾਰ ਅਤੇ ਵਾਇਦਾ ਬਾਜ਼ਾਰ ਵਿਚ ਵਸਤੂ ਦੇ ਮੁੱਲ ਵਿਚ ਕੋਈ ਵੱਡਾ ਅੰਤਰ ਨਹੀਂ ਹੁੰਦਾ ਹੈ।
ਸੋਮਵਾਰ ਨੂੰ ਇਹ ਸੀ ਸੋਨੇ ਦਾ ਹਾਲ
ਇਸ ਦੌਰਾਨ ਮਜ਼ਬੂਤ ਹਾਜ਼ਿਰ ਮੰਗ ਕਾਰਨ ਸਟੋਰੀਆਂ ਨੇ ਤਾਜ਼ਾ ਸੌਦਿਆ ਦੀ ਲਿਵਾਲੀ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ 175 ਰੁਪਏ ਦੀ ਤੇਜ਼ੀ ਨਾਲ 49,038 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਗਸਤ ਮਹੀਨੇ ਵਿਚ ਡਿਲਿਵਰੀ ਸੋਨਾ ਸੰਧੀ ਦੀ ਕੀਮਤ 175 ਰੁਪਏ ਯਾਨੀ 0.36 ਫ਼ੀਸਦੀ ਦੀ ਤੇਜ਼ੀ ਨਾਲ 49,038 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਦੌਰਾਨ 9,698 ਲਾਟ ਲਈ ਕਾਰੋਬਾਰ ਹੋਇਆ। ਵਿਸ਼ਲੇਸ਼ਕਾਂ ਅਨੁਸਾਰ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਲਿਵਾਲੀ ਕਰਨ ਨਾਲ ਸੋਨੇ ਦੇ ਮੁੱਲ ਵਿਚ ਤੇਜ਼ੀ ਆਈ। ਗਲੋਬਲ ਪੱਧਰ 'ਤੇ ਨਿਊਯਾਰਕ ਵਿਚ ਸੋਨੇ ਦਾ ਮੁੱਲ 0.39 ਫ਼ੀਸਦੀ ਮਜ਼ਬੂਤ ਹੋ ਕੇ 1,808.90 ਡਾਲਰ ਪ੍ਰਤੀ ਓਂਸ ਹੋ ਗਿਆ।
ਕੋਰੋਨਾ ਦੇ ਟੀਕੇ ’ਚ ਦੇਰੀ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ, ਘੱਟ ਸਕਦੀ ਹੈ ਭਾਰਤ ਦੀ GDP
NEXT STORY