ਮੁੰਬਈ : ਆਮ ਬਜਟ ਵਿਚ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਘਟਾਉਣ ਅਤੇ ਕਮਜ਼ੋਰ ਗਲੋਬਲ ਸੰਕੇਤਾਂ ਦੇ ਮੱਦੇਨਜ਼ਰ ਘਰੇਲੂ ਫਿਊਚਰਜ਼ ਮਾਰਕੀਟ ਵਿਚ ਪਿਛਲੇ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ। ਪਿਛਲੇ ਹਫਤੇ ਐਮਸੀਐਕਸ ਫਿਊਚਰਜ਼ ਮਾਰਕੀਟ ਵਿਚ ਹਫਤੇ ਦੇ ਅੰਤ ਵਿਚ ਸੋਨਾ 2196 ਰੁਪਏ ਦੀ ਗਿਰਾਵਟ ਦੇ ਨਾਲ 47,090 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ।
ਸੋਨਾ ਮਿੰਨੀ ਵੀ 2452 ਰੁਪਏ ਦੀ ਹਫਤਾਵਾਰ ਗਿਰਾਵਟ ਦੇ ਨਾਲ 46,879 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਵੀ ਪੀਲੀ ਧਾਤ ਦਾ ਦਬਾਅ ਰਿਹਾ। ਹਫਤੇ ਦੌਰਾਨ ਸੋਨਾ ਹਾਜਿਰ 66.90 ਡਾਲਰ ਕਮਜ਼ੋਰ ਹੋਇਆ ਅਤੇ ਸ਼ੁੱਕਰਵਾਰ ਨੂੰ 1,804.75 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 65.10 ਡਾਲਰ ਦੀ ਨਰਮੀ ਨਾਲ 1805.40 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ।
ਇਹ ਵੀ ਪੜ੍ਹੋ : ਹੁਣ ਟ੍ਰੇਨ 'ਚ ਵੀ ਮੰਗਵਾ ਸਕੋਗੇ ਆਪਣਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ
ਚਾਂਦੀ ਹਾਜਿਰ ਹਫਤੇ ਦੌਰਾਨ 0.98 ਡਾਲਰ ਦੀ ਤੇਜ਼ੀ ਨਾਲ ਵੀਕਐਂਡ 'ਤੇ 26.57 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਬੰਦ ਹੋਈ। ਘਰੇਲੂ ਤੌਰ 'ਤੇ ਐਮ.ਸੀ.ਐਕਸ. ਵਿਚ ਚਾਂਦੀ 2944 ਰੁਪਏ ਦੀ ਹਫ਼ਤਾਵਾਰ ਗਿਰਾਵਟ ਦੇ ਨਾਲ 67,900 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸਿਲਵਰ ਮਿੰਨੀ 2,831 ਰੁਪਏ ਦੀ ਗਿਰਾਵਟ ਨਾਲ 67,866 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਲੈ ਸਕੋਗੇ 'ਸਟ੍ਰੀਟ ਫੂਡ' ਦਾ ਮਜ਼ਾ, ਸਰਕਾਰ ਨੇ ਚੁੱਕਿਆ ਇਹ ਕਦਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਵਿਡ ਟੈਕਸ ਬਾਰੇ ਨਿਰਮਲਾ ਸੀਤਾਰਮਨ ਦਾ ਬਿਆਨ, ਕਿਹਾ- ਟੈਕਸ ਜਾਂ ਸੈੱਸ ਲਗਾਉਣ ਬਾਰੇ ਕਦੇ ਨਹੀਂ ਸੋਚਿਆ
NEXT STORY