ਨਵੀਂ ਦਿੱਲੀ—ਈਰਾਨ ਦੇ ਨਾਲ ਕਰੀਬ ਇਕ ਹਫਤੇ ਤੋਂ ਜਾਰੀ ਤਣਾਅ ਦੇ ਦੌਰਾਨ ਅਮਰੀਕਾ ਦੇ ਨਰਮ ਰੁਖ ਦੇ ਕਾਰਨ ਵਿਦੇਸ਼ਾਂ ਦੇ ਨਾਲ ਸਥਾਨਕ ਬਾਜ਼ਾਰ 'ਚ ਵੀ ਸੋਨੇ 'ਚ ਅੱਜ ਭਾਰੀ ਗਿਰਾਵਟ ਰਹੀ ਅਤੇ ਇਹ 1,160 ਰੁਪਏ ਟੁੱਟ ਕੇ 41,170 ਰੁਪਏ ਪ੍ਰਤੀ ਦਸ ਗ੍ਰਾਮ ਆ ਗਿਆ। ਚਾਂਦੀ 1,735 ਰੁਪਏ ਫਿਸਲ ਕੇ ਕਰੀਬ ਇਕ ਹਫਤੇ ਦੇ ਹੇਠਲੇ ਪੱਧਰ 47,825 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਰਾਕ 'ਚ ਅਮਰੀਕੀ ਸੈਨਾ ਠਿਕਾਣਿਆਂ 'ਤੇ ਈਰਾਨ ਵਲੋਂ ਬੁੱਧਵਾਰ ਨੂੰ ਕੀਤੇ ਗਏ ਮਿਜ਼ਾਈਲ ਹਮਲਿਆਂ ਦੇ ਬਾਅਦ ਪੱਛਮੀ ਏਸ਼ੀਆ 'ਚ ਤਣਾਅ ਵਧ ਗਿਆ ਸੀ। ਇਸ ਕਾਰਨ ਕੱਲ ਦੋਵਾਂ ਕੀਮਤੀ ਧਾਤੂਆਂ 'ਚ ਜ਼ਬਰਦਸਤ ਤੇਜ਼ੀ ਰਹੀ। ਸੋਨਾ ਹਾਜ਼ਿਰ 11.60 ਡਾਲਰ ਟੁੱਟ ਕੇ 1,545.80 ਡਾਲਰ ਪ੍ਰਤੀ ਔਂਸ ਰਹਿ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 12.30 ਡਾਲਰ ਦੀ ਗਿਰਾਵਟ 'ਚ 1,547.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.18 ਡਾਲਰ ਫਿਸਲ ਕੇ 17.19 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਮੰਦੀ ਦੇ ਬਾਵਜੂਦ ਦਿੱਲੀ ਚੋਣ ਪ੍ਰਚਾਰ 'ਚ ਹੋਵੇਗੀ ਪੈਸੇ ਦੀ ਬਰਸਾਤ, ਕਰੋੜਾਂ ਖਰਚ ਹੋਣ ਦਾ ਅੰਦਾਜ਼ਾ
NEXT STORY