ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਪੀਲੀ ਧਾਤ 'ਚ ਰਹੀ ਗਿਰਾਵਟ ਵਿਚਕਾਰ ਸਥਾਨਕ ਗਾਹਕੀ ਆਉਣ ਨਾਲ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਸੋਮਵਾਰ ਨੂੰ 115 ਰੁਪਏ ਚਮਕ ਕੇ40,085 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 200 ਰੁਪਏ ਦੇ ਵਾਧੇ ਨਾਲ 48,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਵਿਦੇਸ਼ਾਂ 'ਚ ਸੋਨੇ 'ਚ ਗਿਰਾਵਟ ਰਹੀ। ਸੋਨਾ ਹਾਜਿਰ 3.30 ਡਾਲਰ ਟੁੱਟ ਕੇ 1,510.60 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ।
ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਵਿਚਕਾਰ ਪਿਛਲੇ 16 ਮਹੀਨਿਆਂ ਤੋਂ ਜਾਰੀ ਵਪਾਰਕ ਜੰਗ ਦੇ ਸੰਬੰਧ 'ਚ ਸਮਝੌਤੇ ਦੀ ਉਮੀਦ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦਾ ਆਕਰਸ਼ਨ ਘੱਟ ਹੋਇਆ ਹੈ। ਦੋਵਾਂ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵਪਾਰਕ ਜੰਗ ਨੂੰ ਲੈ ਕੇ ਗੱਲਬਾਤ ਚੰਗੇ ਪੱਧਰ 'ਤੇ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹੀਨੇ ਅੰਦਰ ਕਿਸੇ ਸਮਝੌਤੇ 'ਤੇ ਦਸਤਖਤ ਹੋ ਸਕਦੇ ਹਨ। ਇਸ ਦੇ ਨਾਲ ਹੀ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਇਕ ਡਾਲਰ ਚਮਕ ਕੇ 1,512.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜਿਰ 0.04 ਡਾਲਰ ਦੇ ਵਾਧੇ ਨਾਲ 18.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਬਜ਼ਾਰ 'ਚ ਵਾਧਾ, ਸੈਂਸੈਕਸ 137 ਅੰਕ ਚੜ੍ਹਿਆ ਅਤੇ ਨਿਫਟੀ 11943 ਦੇ ਪੱਧਰ 'ਤੇ ਬੰਦ
NEXT STORY