ਨਵੀਂ ਦਿੱਲੀ - ਨੈਸ਼ਨਲ ਕੈਰੀਅਰ ਏਅਰ ਇੰਡੀਆ 17 ਮਈ ਤੋਂ ਯੁਨਾਈਟਡ ਕਿੰਗਡਮ(UK) ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਦਰਅਸਲ, ਯੂ.ਕੇ. ਸਰਕਾਰ ਦੇ ਫ਼ੈਸਲੇ ਤੋਂ ਬਾਅਦ ਏਅਰ ਲਾਈਨ ਨੇ ਯੂ.ਕੇ. ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਬ੍ਰਿਟਿਸ਼ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ਲਾਲ ਸੂਚੀ ਵਿਚ ਸ਼ਾਮਲ ਕੀਤਾ ਸੀ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ
ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ 17 ਮਈ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਮੁੰਬਈ ਲਈ ਉਡਾਣਾਂ ਸ਼ੁਰੂ ਕਰੇਗੀ। 18,23,25 ਅਤੇ 30 ਮਈ ਨੂੰ ਉਡਾਣਾਂ ਦਾ ਸੰਚਾਲਨ ਨਹੀਂ ਹੋਵੇਗਾ। ਜਿਹੜੇ ਯਾਤਰੀਆਂ ਨੇ ਇਨ੍ਹਾਂ ਤਾਰੀਖਾਂ ਲਈ ਬੁਕਿੰਗ ਕਰਵਾਈ ਹੋਈ ਹੈ, ਉਨ੍ਹਾਂ ਯਾਤਰੀਆਂ ਨੂੰ ਆਪਣੀਆਂ ਟਿਕਟਾਂ ਰੱਦ ਕਰਵਾਉਣੀਆਂ ਪੈਣਗੀਆਂ।
ਇਸ ਦੇ ਨਾਲ ਹੀ ਏਅਰ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਤੋਂ ਲੰਡਨ ਲਈ 16 ਮਈ ਤੋਂ 30 ਮਈ ਤੱਕ ਨੂੰ ਉਡਾਣ ਦਾ ਸੰਚਾਲਨ ਕੀਤਾ ਜਾਵੇਗਾ। 17,19,24 ਅਤੇ 26 ਮਈ ਨੂੰ ਮੁੰਬਈ ਤੋਂ ਲੰਡਨ ਲਈ ਉਡਾਣ ਦਾ ਸੰਚਾਲਨ ਨਹੀਂ ਹੋਵੇਗਾ। ਇਸ ਲਈ ਜਿਹੜੇ ਯਾਤਰੀਆਂ ਨੇ ਇਨ੍ਹਾਂ ਤਾਰੀਖਾਂ ਵਿਚ ਬੁਕਿੰਗ ਕਰਵਾਈ ਹੈ ਉਹ ਜਾਂ ਤਾਂ ਟਿਕਟ ਰੱਦ ਕਰਵਾ ਸਕਦੇ ਹਨ ਜਾਂ ਫਿਰ ਉਡਾਣ ਦੀ ਤਾਰੀਖ਼ ਬਦਲਵਾ ਸਕਦੇ ਹਨ।
ਇਹ ਵੀ ਪੜ੍ਹੋ : ਹਫਤੇ ’ਚ 3 ਦਿਨ ਹੀ ਆਫਿਸ ਜਾਣਗੇ ਗੂਗਲ ਕਰਮਚਾਰੀ, ਪੂਰੀ ਤਰ੍ਹਾਂ ਵਰਕ ਫ੍ਰਾਮ ਹੋਮ ਦਾ ਵੀ ਬਦਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
AXIS ਬੈਂਕ ਵੱਲੋਂ FD ਦਰਾਂ 'ਚ ਤਬਦੀਲੀ, 1 ਲੱਖ 'ਤੇ ਇੰਝ ਕਮਾਓ ਮੋਟਾ ਪੈਸਾ
NEXT STORY