ਨਵੀਂ ਦਿੱਲੀ— ਜੇਕਰ ਤੁਸੀ ਟਰੇਨ 'ਚ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਅਤੇ ਜੇਕਰ ਤੁਸੀ ਆਨਲਾਈਨ ਟਿਕਟ ਬੁੱਕ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਆਵੇਗੀ। ਰੇਲ ਯਾਤਰੀਆਂ ਨੂੰ ਟਿਕਰਾਂ ਦੀ ਆਨਲਾਈਨ ਬੁਕਿੰਗ 'ਤੇ ਸੰਤਬਰ ਤੱਕ ਸਰਵਿਸ ਚਾਰਜ 'ਚ ਛੂਟ ਮਿਲਦੀ ਰਹੇਗੀ। ਸਰਕਾਰ ਨੇ ਪਿਛਲੇ ਸਾਲ 8 ਨਵੰਬਰ ਨੂੰ ਹੋਈ ਨੋਟਬੰਦੀ ਦੇ ਬਾਅਦ ਡਿਜਿਟਲ ਟ੍ਰਾਂਜੈਕਸ਼ਨ ਨੂੰ ਵਾਧਾਵਾਂ ਦੇਣ ਲਈ ਇਸ ਛੂਟ ਦਾ ਐਲਾਨ ਕੀਤਾ ਸੀ।
ਆਈ.ਆਰ.ਸੀ.ਟੀ.ਸੀ. ਦੇ ਜਰੀਏ ਰੇਲ ਟਿਕਟ ਬੁੱਕ ਕਰਾਉਣ 'ਤੇ 20 ਤੋਂ 40 ਰੁਪਏ ਪ੍ਰਤੀ ਟਿਕਟ ਦਾ ਸੇਵਾ ਸ਼ੁਲਕ ਲੱਗਦਾ ਹੈ। ਨੋਟਬੰਦੀ ਦੇ ਬਾਅਦ 23 ਨਵੰਬਰ,2016 ਤੋਂ 31 ਮਾਰਚ,2017 ਦੇ ਵਿੱਚ ਟਿਕਟ ਬੁੱਕ ਕਰਾਉਣ 'ਤੇ ਸੇਵਾ ਸ਼ੁਲਕ ਤੋਂ ਛੂਟ ਦਿੱਤੀ ਗਈ ਸੀ। ਰੇਲ ਮੰਤਰਾਲੇ ਦੇ ਇੱਕ ਬ੍ਰਰਿਸ਼ਟ ਅਧਿਕਾਰੀ ਨੇ ਦੱਸਿਆ ਕਿ ਹੁਣ ਸਰਕਾਰ ਨੇ ਇਹ ਇਸਦੀ ਤਾਰੀਖ ਸਤੰਬਰ ਦੇ ਆਖੀਰ ਤੱਕ ਵੱਧਾ ਦਿੱਤਾ ਹੈ।
ਸ਼ੇਅਰ ਬਾਜ਼ਾਰ ਵਿਚ ਰੌਣਕ, ਸੈਂਸੈਕਸ 124 ਅੰਕ ਚੜ੍ਹ ਕੇ ਬੰਦ
NEXT STORY