ਨਵੀਂ ਦਿੱਲੀ— ਡਾਲਰ ਦੇ ਮੁਕਾਬਲੇ ਰੁਪਇਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਰੁਪਏ 'ਚ 49 ਪੈਸੇ ਦੀ ਵੱਡੀ ਗਿਰਾਵਟ ਆਈ ਅਤੇ ਇਹ 70.59 ਦੇ ਪੱਧਰ ਤੱਕ ਫਿਸਲ ਗਿਆ। ਇਸ ਤੋਂ ਪਹਿਲਾਂ ਅੱਜ ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 22 ਪੈਸੇ ਟੁੱਟ ਕੇ 70.32 ਪ੍ਰਤੀ ਡਾਲਰ 'ਤੇ ਆ ਗਿਆ ਹੈ। ਕੱਲ ਦੇ ਕਾਰੋਬਾਰ 'ਚ ਰੁਪਇਆ 6 ਪੈਸੇ ਦੇ ਵਾਧੇ ਨਾਲ 70.10 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ, ਬਾਅਦ 'ਚ ਇਹ ਹੋਰ ਟੁੱਟ ਕੇ 70.52 ਪ੍ਰਤੀ ਡਾਲਰ ਦੇ ਰਿਕਾਰਡ ਨਾਲ ਹੇਠਲੇ ਪੱਧਰ 'ਤੇ ਆ ਗਿਆ। ਕਾਰੋਬਾਰਿਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਬਾਕੀ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨਾਲ ਵੀ ਰੁਪਇਆ ਪ੍ਰਭਾਵਤ ਹੋਇਆ ਹੈ।
ਸਰਕਾਰ ਨੂੰ ਸਲਾਹ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹੀ ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤੀ ਕਰੰਸੀ ਨੂੰ ਆਪਣਾ ਕੁਦਰਤੀ ਪੱਧਰ ਖੋਜਣ ਦੀ ਛੋਟ ਦੇਣੀ ਚਾਹੀਦੀ ਹੈ ਅਤੇ ਮਜ਼ਬੂਤ ਰੁਪਏ ਨੂੰ ਵਧੀਆ ਮੰਨਣ ਦਾ ਲੋਕਾਂ 'ਚ ਵਿਸ਼ਵਾਸ਼ ਇਕ ਭੁੱਲੇਖਾ ਹੈ। ਉਥੇ ਹੀ ਦੂਜੇ ਪਾਸੇ ਆਰ. ਬੀ. ਆਈ. ਦੇ ਸਾਬਕਾ ਰਾਜਪਾਲ ਰਘੂਰਾਮ ਰਾਜਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਰੁਪਏ ਦੀ ਐਕਸਚੇਂਜ ਦਰ 'ਚ ਗਿਰਾਵਟ ਨਾਲ ਹਲੇ ਕੋਈ ਚਿੰਤਾਜਨਕ ਸਥਿਤੀ ਪੈਦਾ ਨਹੀਂ ਹੋਈ ਹੈ।
ਨੋਟਬੰਦੀ ਨੂੰ ਲੈ ਕੇ RBI ਦਾ ਖੁਲਾਸਾ, ਵਾਪਸ ਆਏ 15 ਲੱਖ 31 ਹਜ਼ਾਰ ਕਰੋੜ ਦੇ ਨੋਟ
NEXT STORY