ਬਿਜ਼ਨੈੱਸ ਡੈਸਕ - ਅਮਰੀਕੀ ਡਾਲਰ ਮੁਕਾਬਲੇ ਰੁਪਏ ਨੇ ਅੱਜ ਮੰਗਲਵਾਰ ਨੂੰ ਮਜ਼ਬੂਤ ਰਿਕਵਰੀ ਦਿਖਾਈ ਅਤੇ 17 ਪੈਸੇ ਦੇ ਵਾਧੇ ਨਾਲ 89.88 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 10 ਪੈਸੇ ਟੁੱਟ ਕੇ 90.15 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ ਸੀ ਪਰ ਦਿਨ ਭਰ ਦੇ ਕਾਰੋਬਾਰ ਇਸ ਨੇ ਮਜ਼ਬੂਤੀ ਦਿਖਾਈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਅਨੁਸਾਰ ਡਾਲਰ ਦੀ ਮਜ਼ਬੂਤ ਮੰਗ ਦੇ ਬਾਵਜੂਦ ਨਿਵੇਸ਼ਕ ਚੌਕੰਣੇ ਬਣੇ ਹੋਏ ਹਨ। ਸੋਮਵਾਰ ਨੂੰ ਰੁਪਿਆ 90.05 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਪੁਰਾਣੇ ਨਿਯਮਾਂ ਕਾਰਨ NRI ਪਰੇਸ਼ਾਨ : Gold ਹੋ ਗਿਆ 5 ਗੁਣਾ ਮਹਿੰਗਾ, ਡਿਊਟੀ-ਮੁਕਤ ਸੀਮਾ ਅਜੇ ਵੀ 2016 ਵਾਲੀ!
ਡਾਲਰ ਇੰਡੈਸਕ 'ਚ ਮਾਮੂਲੀ ਕਮਜ਼ੋਰੀ
6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਮਜ਼ਬੂਤੀ ਨੂੰ ਟ੍ਰੈਕ ਕਰਨ ਵਾਲਾ ਡਾਲਰ ਇੰਡੈਕਸ 0.04 ਫ਼ੀਸਦੀ ਦੀ ਹਲਕੀ ਗਿਰਾਵਟ ਨਾਲ 99.04 'ਤੇ ਰਿਹਾ। ਇਸ ਦੌਰਾਨ ਐੱਫਆਈਆਈ ਨੇ ਸੋਮਵਾਰ ਨੂੰ 655.59 ਕਰੋੜ ਰੁਪਏ ਦੇ ਸ਼ੇਅਰਾਂ ਦੀ ਨੈੱਟ ਵਿਕਰੀ ਕੀਤੀ, ਜਿਸ ਦਾ ਅਸਰ ਰੁਪਏ ਦੀ ਚਾਲ ਅਤੇ ਬਾਜ਼ਾਰ ਦੀ ਧਾਰਨਾਂ 'ਤੇ ਵੀ ਦਿਖਾਈ ਦਿੱਤਾ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਰੁਪਏ 'ਚ ਵਾਧੇ ਦਾ ਕਾਰਨ
ਮੀਰਾਏ ਐਸੇਟ ਸ਼ੇਅਰਖਾਨ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ ਕਿ ਆਰਬੀਆਈ ਦੇ ਸੰਭਾਵਿਤ ਦਖਲਅੰਦਾਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਰਾਤੋ-ਰਾਤ ਗਿਰਾਵਟ ਕਾਰਨ ਰੁਪਿਆ ਹੇਠਲੇ ਪੱਧਰ ਤੋਂ ਉਭਰਿਆ ਹੈ। ਹਾਲਾਂਕਿ, ਕਮਜ਼ੋਰ ਘਰੇਲੂ ਬਾਜ਼ਾਰਾਂ ਅਤੇ ਅਮਰੀਕੀ ਡਾਲਰ ਸੂਚਕਾਂਕ ਵਿੱਚ ਮਾਮੂਲੀ ਸੁਧਾਰ ਨੇ ਤੇਜ਼ ਵਾਧੇ ਨੂੰ ਸੀਮਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਸੰਬਰ ਵਿੱਚ ਫੈੱਡ ਵਿਆਜ ਦਰ ਵਿੱਚ ਕਟੌਤੀ ਦੀਆਂ ਉਮੀਦਾਂ ਕਾਰਨ ਅਮਰੀਕੀ ਡਾਲਰ ਦੇ ਕਮਜ਼ੋਰ ਰਹਿਣ ਦੀ ਵੀ ਉਮੀਦ ਹੈ। ਕੇਂਦਰੀ ਬੈਂਕ ਦੁਆਰਾ ਹੋਰ ਕੋਈ ਵੀ ਦਖਲ ਰੁਪਏ ਨੂੰ ਸਮਰਥਨ ਦੇ ਸਕਦਾ ਹੈ। ਸਪਾਟ ਅਮਰੀਕੀ ਡਾਲਰ-ਭਾਰਤੀ ਰੁਪਏ ਦੀ ਕੀਮਤ 89.50 ਅਤੇ 90.30 ਰੁਪਏ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Crypto Market 'ਚ ਉਥਲ-ਪੁਥਲ : ਈਥਰਿਅਮ ਨੇ ਰਿਟਰਨ 'ਚ Bitcoin ਨੂੰ ਪਛਾੜਿਆ, ਨਿਵੇਸ਼ਕਾਂ ਦੀਆਂ ਉਮੀਦਾਂ ਵਧੀਆਂ
NEXT STORY