ਸਾਲ 2022 ਹੌਲੀ-ਹੌਲੀ 31 ਦਸੰਬਰ ਨੂੰ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ। 2022 ’ਚ ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ, ਜਿਨ੍ਹਾਂ ਦਾ ਦੇਸ਼ ਵਾਸੀ ਸੁਪਨੇ ਦੇਖ ਰਹੇ ਹਨ। ਦੇਸ਼ ’ਚ ਕੁਝ ਅਜਿਹੀਆਂ ਘਟਨਾਵਾਂ ਪਹਿਲੀ ਵਾਰ ਵਾਪਰੀਆਂ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ, ਜਦਕਿ ਕੁਝ ਘਟਨਾਵਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਨ੍ਹਾਂ ਉਤਰਾਅ-ਚੜ੍ਹਾਅ ਦੇ ਵਿਚਕਾਰ ਸਾਲ 2022 ’ਚ ਭਾਰਤ ਨੇ ਆਪਣੀ ਜ਼ਿਆਦਾਤਰ ਚਮਕ ਆਰਥਿਕਤਾ ’ਚ ਦਿਖਾਈ। ਭਾਰਤ ਹੁਣ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਤੋਂ ਬਾਅਦ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਕਦੇ ਬ੍ਰਿਟੇਨ ਦਾ ਉਪ ਨਿਵੇਸ਼ ਰਿਹਾ ਭਾਰਤ 2021 ਦੇ ਆਖਰੀ ਤਿੰਨ ਮਹੀਨਿਆਂ ’ਚ ਉਸ ਨੂੰ ਪਿੱਛੇ ਛੱਡਦੇ ਹੋਏ ਇਸ ਮੁਕਾਮ ’ਤੇ ਪਹੁੰਚਿਆ। ਭਾਰਤੀ ਅਰਥਵਿਵਸਥਾ ਦੇ 2027 ਤੱਕ ਬਿਟ੍ਰੇਨ ਤੋਂ ਅੱਗੇ ਹੋਣ ਦਾ ਅਨੁਮਾਨ ਹੈ। ਇਸ ਸਾਲ ਇਸ ਦੇ 7 ਫੀਸਦੀ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਕ ਦਹਾਕਾ ਪਹਿਲਾਂ ਭਾਰਤ ਸਭ ਤੋਂ ਵੱਡੀ ਅਰਥਵਿਵਸਥਾਵਾਂ ’ਚ 11ਵੇਂ ਨੰਬਰ ’ਤੇ ਸੀ ਜਦੋਂਕਿ ਬ੍ਰਿਟੇਨ 5ਵੇਂ ਨੰਬਰ ’ਤੇ ਸੀ। ਭਾਰਤ ਦੀ ਜੀ. ਡੀ. ਪੀ. ਨੇ ਪਿਛਲੇ 20 ਸਾਲਾਂ ’ਚ 10 ਗੁਣਾ ਵਾਧਾ ਦਰਜ ਕੀਤਾ ਹੈ। ਮਾਰਚ ਦੀ ਤਿਮਾਹੀ ’ਚ ਮਾਮੂਲੀ ਨਕਦੀ ਦੇ ਮਾਮਲੇ ’ਚ ਭਾਰਤੀ ਅਰਥਵਿਵਸਥਾ ਦਾ ਆਕਾਰ 854.7 ਅਰਬ ਡਾਲਰ ਸੀ। ਇਸ ਦੇ ਉਲਟ ਯੂ. ਕੇ. ਦਾ ਇਹ ਆਕਾਰ 814 ਬਿਲੀਅਨ ਡਾਲਰ ਸੀ। ਇਸ ਦੀ ਗਣਨਾ ਇਕ ਵਿਵਸਥਿਤ ਆਧਾਰ ਅਤੇ ਸੰਬੰਧਿਤ ਤਿਮਾਹੀ ਦੇ ਆਖਰੀ ਦਿਨ ਡਾਲਰ ਐਕਸਚੇਂਜ ਰੇਟ ਦੀ ਵਰਤੋਂ ਕਰ ਕੇ ਕੀਤੀ ਗਈ। ਅਮਰੀਕੀ ਡਾਲਰ ’ਤੇ ਆਧਾਰਿਤ ਹੈ ਜਿਸ ’ਚ ਭਾਰਤ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਆਪਣੀ ਬੜ੍ਹਤ ਨੂੰ ਹੋਰ ਵਧਾ ਰਿਹਾ ਹੈ।
ਇਹ ਵੀ ਪੜ੍ਹੋ : ਪੂਰੇ ਦੇਸ਼ ਦੇ ਵੱਡੇ ਮੰਦਰਾਂ ਦੇ ਪੰਡਿਤ ਕਰਨਗੇ ਪੂਜਾ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ
ਭਾਰਤ ਦੀ ਗ੍ਰੋਥ ਦੇ ਸਾਹਮਣੇ ਚੀਨ ਵੀ ਨਹੀਂ ਹੈ ਨੇੜੇ
ਭਾਰਤ ਦੀ ਵਿਕਾਸ ਦਰ ਦੀ ਗੱਲ ਕਰੀਏ ਤਾਂ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ਾਂ ’ਚ ਦੂਜੀ ਨੰਬਰ ’ਤੇ ਕਾਬਿਜ਼ ਚੀਨ ਆਸ-ਪਾਸ ਵੀ ਨਹੀਂ ਹੈ। ਅਪ੍ਰੈਲ-ਜੂਨ ਤਿਮਾਹੀ ’ਚ ਚੀਨ ਦੀ ਵਿਕਾਸ ਦਰ 0.4 ਫੀਸਦੀ ਰਹੀ ਹੈ। ਇਸ ਦੇ ਨਾਲ ਹੀ ਕਈ ਹੋਰ ਅੰਦਾਜ਼ੇ ਦੱਸਦੇ ਹਨ ਕਿ ਸਾਲਾਨਾ ਆਧਾਰ ’ਤੇ ਵੀ ਭਾਰਤ ਦੇ ਮੁਕਾਬਲੇ ’ਚ ਚੀਨ ਪਿੱਛੇ ਰਹਿ ਸਕਦਾ ਹੈ।
ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ’ਚ ਭਰੋਸਾ ਵਧੇਗਾ
ਟਾਪ 5 ਅਰਥਵਿਵਸਥਾਵਾਂ ’ਚ ਸ਼ਾਮਲ ਹੋਣਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਭਾਰਤੀਆਂ ਦੀ ਵਿਸ਼ਵ ਭਰ ’ਚ ਸਥਿਤੀ ਹੋਰ ਮਜ਼ਬੂਤ ਹੋਵੇਗੀ, ਭਾਵੇਂ ਇਹ ਨਿਰਯਾਤ ਦੇ ਮੌਕੇ ਹੋਣ ਜਾਂ ਫਿਰ ਪਾਸਪੋਰਟ ਦੀ ਤਾਕਤ ਕਿਉਂਕਿ ਮਜ਼ਬੂਤ ਅਰਥਵਿਵਸਥਾ ਨਾਲ ਸਾਰੇ ਸਬੰਧ ਮਜ਼ਬੂਤ ਰੱਖਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸਭ ਤੋਂ ਵੱਡਾ ਅਸਰ ਇਹ ਹੋਵੇਗਾ ਕਿ ਭਾਰਤ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਹੋਰ ਵਧੇਗਾ। ਨਿਵੇਸ਼ਕਾਂ ਦੇ ਸਾਹਮਣੇ ਇਹ ਸੰਕੇਤ ਗਿਆ ਹੈ ਕਿ ਭਾਰਤ ਨੇ ਔਖੇ ਸਮੇਂ ’ਚ ਵੀ ਵਿਕਾਸ ਨੂੰ ਬਰਕਰਾਰ ਰੱਖਿਆ ਹੈ, ਅਜਿਹੇ ’ਚ ਵਿਸ਼ਵ ਭਰ ’ਚ ਰਿਕਵਰੀ ਨਾਲ ਭਾਰਤ ਦੀ ਗ੍ਰੋਥ ਹੋਰ ਮਜ਼ਬੂਤ ਹੋਵੇਗੀ, ਜੋ ਕਿ ਨਿਵੇਸ਼ ਦੇ ਨਜ਼ਰੀਏ ਤੋਂ ਬਹੁਤ ਆਕਰਸ਼ਕ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਵਿਚਾਲੇ Elon Musk ਨੇ ਦਿੱਤੀ ਵੱਡੀ ਚਿਤਾਵਨੀ, ਕਿਹਾ- ਕਦੇ ਨਾ ਕਰੋ ਇਹ ਗਲਤੀ
ਜੈਸ਼ੰਕਰ ਦੀ ਹੁੰਕਾਰ
ਜੇਕਰ ਤੁਸੀਂ ਰੂਸ ਤੋਂ ਤੇਲ ਖਰੀਦਣ ਦੀ ਗੱਲ ਕਰ ਰਹੇ ਹੋ, ਤਾਂ ਮੈਂ ਸੁਝਾਅ ਦੇਵਾਂਗਾ ਕਿ ਤੁਸੀਂ ਯੂਰਪ ਨੂੰ ਦੇਖੋ। ਸਾਡੀਆਂ ਕੁੱਲ ਖਰੀਦਦਾਰੀ ਯੂਰਪ ਵਲੋਂ ਦੁਪਹਿਰ ’ਚ ਕੀਤੀ ਜਾਣ ਵਾਲੀ ਖਰੀਦਦਾਰੀ ਤੋਂ ਘੱਟ ਹੈ। ਜਿੱਥੇ ਸਾਨੂੰ ਸਭ ਤੋਂ ਵਧੀਆ ਸੌਦਾ ਮਿਲਦਾ ਹੈ ਉੱਥੇ ਜਾਣਾ ਇਕ ਸਮਝਦਾਰੀ ਵਾਲੀ ਨੀਤੀ ਹੈ। ਭਾਰਤੀ ਲੋਕਾਂ ਦੇ ਹਿੱਤ ’ਚ ਇਹ ਦੇਖਣਾ ਸੁਭਾਵਿਕ ਹੈ ਕਿ ਸਾਡੇ ਲੋਕਾਂ ਲਈ ਸਭ ਤੋਂ ਵਧੀਆ ਸੌਦੇ ਕੀ ਹਨ।
-ਅਮਰੀਕੀ ਪੱਤਰਕਾਰ ਨੂੰ ਚਰਚਿਤ ਜਵਾਬ
ਇਹ ਵੀ ਪੜ੍ਹੋ : FTX ਦੇ ਸੰਸਥਾਪਕ ਬੈਂਕਮੈਨ ਫਰਾਈਡ 25 ਕਰੋੜ ਡਾਲਰ ਦਾ ਬਾਂਡ ਭਰ ਕੇ ਹੋਏ ਰਿਹਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
OLX ਅਤੇ ਜਸਟ ਡਾਇਲ ’ਤੇ ਪੁਰਾਣਾ ਸਾਮਾਨ ਵੇਚਣ ਵਾਲੇ ਬਣ ਰਹੇ ਸ਼ਿਕਾਰ, ਲੱਗਾ 54 ਕਰੋੜ ਰੁਪਏ ਦਾ ਚੂਨਾ
NEXT STORY