ਨਵੀਂ ਦਿੱਲੀ (ਇੰਟ.) – ਇਕ ਪਾਸੇ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਭਾਰਤ ’ਚ ਨਿਵੇਸ਼ ਕਰਨ ਨੂੰ ਲੈ ਕੇ ਵੱਖ-ਵੱਖ ਵਾਅਦੇ ਕਰ ਰਹੇ ਹਨ। ਭਾਰਤ ਨੂੰ ਤਕਨਾਲੋਜੀ ਦਾ ਭਵਿੱਖ ਦੱਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗੂਗਲ ਭਾਰਤ ਦੇ ਡਿਜੀਟਲੀਕਰਣ ਦੇ ਨੁਕਸਾਨ ਨੂੰ ਲੈ ਕੇ ਭਾਰਤ ਸਰਕਾਰ ਨੂੰ ਚਿਤਾਵਨੀ ਦੇ ਰਿਹਾ ਹੈ। ਗੂਗਲ ਨੇ ਮੁਕਾਬਲੇਬਾਜ਼ ਰੈਗੂਲੇਟਰ ਦੇ ਉਸ ’ਤੇ ਆਪਣੀ ਮਜ਼ਬੂਤ ਸਥਿਤੀ ਦੀ ਕਥਿਤ ਦੁਰਵਰਤੋਂ ਲਈ ਜ਼ੁਰਮਾਨਾ ਲਗਾਉਣ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ ਭਾਰਤ ’ਚ ਡਿਜੀਟਲੀਕਰਣ ਨੂੰ ਨੁਕਸਾਨ ਪਹੁੰਚੇਗਾ ਅਤੇ ਕੀਮਤਾਂ ਵਧਣਗੀਆਂ। ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਗੂਗਲ ’ਤੇ ਕੁੱਲ 2,200 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਸੀ।
ਇਹ ਵੀ ਪੜ੍ਹੋ : Hemleys, Archies ਅਤੇ ਹੋਰ ਸਟੋਰਾਂ ਤੋਂ 18,500 ਖਿਡੌਣੇ ਜ਼ਬਤ, ਈ-ਕਾਮਰਸ ਕੰਪਨੀਆਂ ਨੂੰ ਵੀ ਨੋਟਿਸ ਜਾਰੀ
ਦੇਸ਼ ਨੂੰ ਨਵੇਂ ਬਦਲ ਲੱਭਣ ਦੀ ਲੋੜ ਅੰਤਰਿਮ ਰਾਹਤ ਪਾਉਣ ’ਚ ਅਸਫਲ ਰਹਿਣ ’ਤੇ ਅਮਰੀਕੀ ਤਕਨਾਲੋਜੀ ਕੰਪਨੀ ਨੇ ਇਕ ਬਲਾਗ ’ਚ ਲਿਖਿਆ ਹੈ ਕਿ ਇਹ ਹੁਕਮ ਦੇਸ਼ ’ਚ ਡਿਜੀਟਲ ਇਨਵਾਇਰਮੈਂਟ ਨੂੰ ਨੁਕਸਾਨ ਪਹੁੰਚਾਏਗਾ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਇਕ ਅਜਿਹੇ ਮੋੜ ’ਤੇ ਹੈ, ਜਿੱਥੇ ਤਕਨਾਲੋਜੀ ਨੂੰ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਨਵੇਂ ਬਦਲ ਲੱਭਣਾ ਹੈ। ਅਜਿਹੇ ਸਮੇਂ ’ਚ ਜਦੋਂ ਭਾਰਤ ਦੀ ਸਿਰਫ ਅੱਧੀ ਆਬਾਦੀ ਹੀ ਡਿਜੀਟਲ ਰੂਪ ਨਾਲ ਜੁੜੀ ਹੋਈ ਹੈ, ਸੀ. ਸੀ. ਆਈ. ਦੇ ਹੁਕਮ ’ਚ ਦਿੱਤੇ ਗਏ ਨਿਰਦੇਸ਼ਾਂ ਨਾਲ ਦੇਸ਼ ਦੇ ਡਿਜੀਟਲੀਕਰਣ ’ਚ ਤੇਜ਼ੀ ਲਿਆਉਣ ਵਾਲੇ ਵਾਤਾਵਰਣ ’ਤੇ ਹਮਲਾ ਹੋਇਆ ਹੈ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਆਲ ਟਾਈਮ ਹਾਈ 'ਤੇ ਪਹੁੰਚਿਆ, 56200 ਦੇ ਪਾਰ ਨਿਕਲੀ ਕੀਮਤ
ਦੋ ਵਾਰ ਲੱਗਾ ਜੁਰਮਾਨਾ
ਕੰਪਨੀ ਨੇ ਨਾਲ ਹੀ ਕਿਹਾ ਕਿ ਉਹ ਹੁਕਮਾਂ ਦੇ ਖਿਲਾਫ ਅਪੀਲ ਕਰ ਰਹੀ ਹੈ। ਸੀ. ਸੀ. ਆਈ. ਨੇ ਅਕਤੂਬਰ ’ਚ ਇਕ ਹਫਤੇ ਤੋਂ ਵੀ ਘੱਟ ਸਮੇਂ ’ਚ ਪਾਸ ਦੋ ਹੁਕਮਾਂ ਦੇ ਮਾਧਿਅਮ ਰਾਹੀਂ ਗੂਗਲ ’ਤੇ 2,200 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਸੀ। ਰੈਗੂਲੇਟਰ ਨੇ 20 ਅਕਤੂਬਰ ਨੂੰ ਐਂਡ੍ਰਾਇਡ ਮੋਬਾਇਲ ਉਪਕਰਣਾਂ ਦੇ ਸਬੰਧ ’ਚ ਕਈ ਬਾਜ਼ਾਰਾਂ ’ਚ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਲਈ ਗੂਗਲ ’ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਇਸ ਤੋਂ ਬਾਅਦ 25 ਅਕਤੂਬਰ ਨੂੰ ਸੀ. ਸੀ. ਆਈ. ਨੇ ‘ਪਲੇਅ ਸਟੋਰ’ ਨੀਤੀਆਂ ’ਚ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਲਈ ਗੂਗਲ ’ਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।
ਇਹ ਵੀ ਪੜ੍ਹੋ : ਸਰਦੀਆਂ ਦੇ ਮੌਸਮ 'ਚ ਘਟੀ ਸੁੱਕੇ ਮੇਵਿਆਂ ਦੀ ਸਪਲਾਈ, ਵਧ ਸਕਦੀਆਂ ਹਨ ਕੀਮਤਾਂ
ਗੂਗਲ ’ਤੇ ਕਈ ਮੁਕੱਦਮੇ ਹੋਏ ਹਨ ਦਾਇਰ
ਦੁਨੀਆ ਦੇ ਕਈ ਦੇਸ਼ਾਂ ’ਚ ਗੂਗਲ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਜ਼ਿਆਦਾਤਰ ਦੋਸ਼ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕਰਨ ਦੇ ਹਨ। ਸਤੰਬਰ ’ਚ ਯੂਰਪੀਅਨ ਯੂਨੀਅਨ ਨੇ ਗੂਗਲ ’ਤੇ 32,000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਪਹਿਲਾਂ ਗੂਗਲ ਦੀ ਮੂਲ ਕੰਪਨੀ ਅਲਫਾਬੈੱਟ ਅਤੇ ਫੇਸਬੁੱਕ ਦੀ ਮੂਲ ਕੰਪਨੀ ਮੇਟਾ ’ਤੇ ਜੁਰਮਾਨਾ ਲੱਗਾ ਸੀ। ਸਾਊਥ ਕੋਰੀਆ ’ਚ ਮੁਕਾਬਲੇਬਾਜ਼ੀ ਦੀ ਉਲੰਘਣਾ ਦੇ ਮਾਮਲੇ ’ਚ ਇਨ੍ਹਾਂ ਦੋਹਾਂ ਕੰਪਨੀਆਂ ’ਤੇ 71 ਮਿਲੀਅਨ ਡਾਲਰ (ਕਰੀਬ 565 ਕਰੋੜ ਰੁਪਏ) ਦਾ ਜੁਰਮਾਨਾ ਲੱਗਾ ਸੀ।
ਇਹ ਵੀ ਪੜ੍ਹੋ : ਵਿਕ ਗਈ ਬਿਊਟੀ ਕੇਅਰ ਕੰਪਨੀ VLCC, ਇਸ ਗਰੁੱਪ ਨੇ ਐਕਵਾਇਰ ਕੀਤੀ ਜ਼ਿਆਦਾਤਰ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
16 ਸਾਲਾਂ ਬਾਅਦ ਆਈਫੋਨ ’ਚ ਹੋਣਗੇ ਵੱਡੇ ਬਦਲਾਅ
NEXT STORY