ਜਲੰਧਰ – ਨਿੱਜੀ ਇਕਵਿਟੀ ਫਰਮ ਕਾਰਲਾਈਲ ਗਰੁੱਪ ਨੇ ਲਗਭਗ 300 ਮਿਲੀਅਨ ਡਾਲਰ ’ਚ ਭਾਰਤੀ ਬਿਊਟੀ ਕੇਅਰ ਅਤੇ ਵੈੱਲਨੈੱਸ ਸਲਿਊਸ਼ਨਸ ਪ੍ਰੋਵਾਈਡਰ (ਵੀ. ਐੱਲ. ਸੀ. ਸੀ.) ’ਚ ਜ਼ਿਆਦਾਤਰ ਹਿੱਸੇਦਾਰੀ ਹਾਸਲ ਕਰ ਲਈ ਹੈ। ਕਾਰਲਾਈਲ ਨੇ ਇਕ ਬਿਆਨ ’ਚ ਕਿਹਾ ਕਿ ਟ੍ਰਾਂਜੈਕਸ਼ਨ ਲਈ ਇਕਵਿਟੀ, ਕਾਰਲਾਈਲ ਏਸ਼ੀਆ ਪਾਟਰਨਰਸ ਨਾਲ ਸਬੰਧਤ ਸੰਸਥਾਵਾਂ ਵਲੋਂ ਪ੍ਰਬੰਧਿਤ ਅਤੇ ਐਡਵਾਈਡ ਫੰਡਸ ਨਾਲ ਆਵੇਗੀ। ਹਾਲਾਂਕਿ ਕਾਰਲਾਈਲ ਵਲੋਂ ਅਧਿਕਾਰਕ ਤੌਰ ’ਤੇ ਕਿਸੇ ਵੀ ਵਿੱਤੀ ਸ਼ਰਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਕ ਮੀਡੀਆ ਰਿਪੋਰਟ ਮੁਤਾਬਕ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕਾਰਲਾਈਲ ਨੇ ਵੀ. ਐੱਲ. ਸੀ. ਸੀ. ਵਿਚ 65-70 ਫੀਸਦੀ ਹਿੱਸੇਦਾਰੀ ਖਰੀਦੀ ਹੈ।
ਇਸ ਸੌਦਾ ਲਗਭਗ 2,255-2,460 ਕਰੋੜ ਰੁਪਏ ਦਾ ਰਿਹਾ ਹੈ। ਫਾਊਂਡਰ ਕੋਲ ਸੀ 95 ਫੀਸਦੀ ਹਿੱਸੇਦਾਰੀ ਵੀ. ਐੱਲ. ਸੀ. ਸੀ. ਦੇ ਸੰਸਥਾਪਕ ਵੰਦਨਾ ਲੂਥਰਾ ਅਤੇ ਮੁਕੇਸ਼ ਲੂਥਰਾ ਕੋਲ ਕੰਪਨੀ ਦੀ 95 ਫੀਸਦੀ ਹਿੱਸੇਦਾਰੀ ਸੀ। ਬਾਕੀ ਦੀ 5 ਫੀਸਦੀ ਹਿੱਸੇਦਾਰੀ ਕਰਮਚਾਰੀਆਂ ਕੋਲ ਸੀ। ਕਾਰਲਾਈਲ ਨੇ ਕਿਹਾ ਕਿ ਵੰਦਨਾ ਲੂਥਰਾ ਅਤੇ ਮੁਕੇਸ਼ ਲੂਥਰਾ, ਕੰਪਨੀ ’ਚ ਅਹਿਮ ਹਿੱਸੇਦਾਰੀ ਬਰਕਰਾਰ ਰੱਖਣਗੇ। ਕੰਪਨੀ ਨੇ ਕਿਹਾ ਕਿ ਕਾਰਲਾਈਲ ਨੇ 30 ਸਤੰਬਰ 2022 ਤੱਕ ਭਾਰਤ ’ਚ 40 ਤੋਂ ਵੱਧ ਲੈਣ-ਦੇਣ ’ਚ 5.5 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਆਲ ਟਾਈਮ ਹਾਈ 'ਤੇ ਪਹੁੰਚਿਆ, 56200 ਦੇ ਪਾਰ ਨਿਕਲੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਟਾਰਟਅੱਪਸ ਨੂੰ ਗਾਈਡ ਕਰਨ ਲਈ 16 ਨੂੰ ਸ਼ੁਰੂ ਹੋਵੇਗਾ "ਮਾਰਗ" ਪੋਰਟਲ
NEXT STORY