ਨਵੀਂ ਦਿੱਲੀ- ਚਾਲੂ ਵਿੱਤੀ ਸਾਲ ਵਿਚ ਅਪ੍ਰੈਲ ਤੋਂ ਨਵੰਬਰ ਦੌਰਾਨ 8 ਮਹੀਨਿਆਂ ਵਿਚ ਸਰਕਾਰ ਦਾ ਵਿੱਤੀ ਘਾਟਾ ਕੁੱਲ ਬਜਟ ਅਨੁਮਾਨ ਦੇ 135 ਫ਼ੀਸਦੀ ਦੇ ਪਾਰ ਪੁੱਜ ਗਿਆ। ਇਸ ਦੌਰਾਨ ਕੁੱਲ ਟੈਕਸ ਰਵੈਨੀਊ ਕੁਲੈਕਸ਼ਨ 6.88 ਲੱਖ ਕਰੋੜ ਰੁਪਏ ਜਦਕਿ ਇਸ ਦੌਰਾਨ ਕੁੱਲ ਖਰਚ 19.06 ਲੱਖ ਕਰੋੜ ਰੁਪਏ ਰਿਹਾ।
ਇਸ ਤਰ੍ਹਾਂ ਨਾਲ ਸਰਕਾਰ ਨੂੰ 10.75 ਲੱਖ ਕਰੋੜ ਰੁਪਏ ਦਾ ਘਾਟਾ ਰਿਹਾ ਹੈ। ਵਿੱਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਮਿਆਦ ਵਿਚ ਸਰਕਾਰ ਦਾ ਕੁੱਲ ਰਵੈਨਿਊ 8,30,851 ਕਰੋੜ ਰੁਪਏ ਰਿਹਾ ਜੋ ਰਵੈਨਿਊ ਕੁਲੈਕਸ਼ਨ ਦੇ ਬਜਟ ਅਨੁਮਾਨ ਦਾ 37 ਫ਼ੀਸਦੀ ਹੈ।
ਨਵੰਬਰ ਤੱਕ ਕੁੱਲ ਟੈਕਸ ਰਵੈਨੀਊ 6,88,439 ਕਰੋੜ ਰੁਪਏ ਰਿਹਾ। ਇਸ ਦੌਰਾਨ ਗੈਰ ਟੈਕਸ ਰਵੈਨੀਊ ਕੁਲੈਕਸ਼ਨ 1,24,280 ਕਰੋੜ ਰੁਪਏ ਅਤੇ ਗੈਰ ਕਰਜ਼ ਪੂੰਜੀ ਪ੍ਰਾਪਤੀਆਂ 18,141 ਕਰੋੜ ਰੁਪਏ ਰਿਹਾ। ਇਸ ਵਿਚ ਵਿਨਿਵੇਸ਼ ਨਾਲ 6,173 ਕਰੋੜ ਰੁਪਏ ਅਤੇ ਕਰਜ਼ ਵਸੂਲੀ ਨਾਲ 11,962 ਕਰੋੜ ਰੁਪਏ ਸ਼ਾਮਲ ਹੈ। ਇਸ ਦੌਰਾਨ ਕੇਂਦਰੀ ਰਵੈਨਿਊ ਵਿਚ ਸੂਬਿਆਂ ਦੀ ਹਿੱਸੇਦਾਰੀ ਦੇ ਤੌਰ 'ਤੇ 3,34,407 ਕਰੋੜ ਰੁਪਏ ਟਰਾਂਸਫਰ ਵੀ ਕੀਤੇ ਗਏ।
FASTag ਕੱਲ ਤੋਂ ਲਾਜ਼ਮੀ; 15 FEB ਤੱਕ ਰਹੇਗੀ ਹਾਈਬ੍ਰਿਡ ਲੇਨ : ਸਰਕਾਰ
NEXT STORY