ਨਵੀਂ ਦਿੱਲੀ—ਪਿਛਲੀਆਂ ਕਈ ਤਿਮਾਹੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਅਦ ਨਿਵੇਸ਼ਕ ਹੁਣ ਇਹ ਮੰਨ ਰਹੇ ਸਨ ਕਿ ਕਰਜ਼ ਦੇ ਬੋਝ ਹੇਠ ਦਬੇ ਜਨਤਕ ਖੇਤਰ ਦੇ ਬੈਂਕਾਂ (ਪੀ.ਐੱਸ.ਬੀ.) ਦੇ ਲਈ ਬੁਰਾ ਸਮਾਂ ਬੀਤ ਗਿਆ ਹੈ ਪਰ ਅਜਿਹਾ ਲੱਗਦਾ ਹੈ ਕਿ ਅਜੇ ਉਨ੍ਹਾਂ ਨੂੰ ਕੁਝ ਹੋਰ ਸਮੇਂ ਉਡੀਕ ਕਰਨੀ ਹੋਵੇਗੀ। ਚੂਕ 'ਚ ਕੁਝ ਸੰਭਾਵਿਤ ਨਰਮੀ ਦੇ ਬਾਵਜੂਦ ਇਨ੍ਹਾਂ ਬੈਂਕਾਂ ਦੇ ਸਤੰਬਰ ਤਿਮਾਹੀ (ਇਸ ਵਿੱਤੀ ਸਾਲ ਦੀ ਦੂਜੀ) 'ਚ ਵੀ ਮੁਕਾਬਲਾਤਨ ਕਮਜ਼ੋਰ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਹੈ।
ਪ੍ਰਬੰਧ ਸਬੰਧੀ ਦਬਾਅ ਅਤੇ ਫੰਡ ਦੀ ਜ਼ਿਆਦਾ ਲਾਗਤ ਕਾਰਨ ਸਤੰਬਰ ਤਿਮਾਹੀ ਦੇ ਅੰਕੜਿਆਂ 'ਤੇ ਦਬਾਅ ਰਹਿ ਸਕਦਾ ਹੈ। ਇਸ ਤਰ੍ਹਾਂ ਨਾਲ ਕੁੱਲ ਆਮਦਨ ਇਕ ਸਾਲ ਪਹਿਲਾਂ ਦੀ ਤੁਲਨਾ 'ਚ ਦਬਾਅ 'ਚ ਰਹਿਣ ਦਾ ਖਦਸ਼ਾ ਹੈ ਅਤੇ ਕਈ ਬੈਂਕ ਨੁਕਸਾਨ ਦਰਜ ਕਰ ਸਕਦੇ ਹਨ। ਹਾਲਾਂਕਿ ਕੁਝ ਬੈਂਕ ਤਿਮਾਹੀ ਆਧਾਰ 'ਤੇ ਸੁਧਾਰ ਦਰਜ ਕਰ ਸਕਦੇ ਹਨ। ਮੋਤੀਲਾਲ ਓਸਵਾਲ ਸਕਿਓਰਟੀਜ਼ ਦੇ ਵਿਸ਼ਲੇਸ਼ਕਾਂ ਨੇ ਆਪਣੇ ਆਮਦਨ ਅਨੁਮਾਨ 'ਚ ਕਿਹਾ ਕਿ ਸਾਰੇ ਸਰਕਾਰੀ ਬੈਂਕਾਂ ਵਲੋਂ ਕੁੱਲ 300 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਇਕ ਸਾਲ ਪਹਿਲਾਂ ਸਤੰਬਰ ਤਿਮਾਹੀ ਦੌਰਾਨ ਇਹ ਮੁਨਾਫਾ 2900 ਕਰੋੜ ਰੁਪਏ ਸੀ। ਬੈਂਕ ਆਫ ਬੜੌਦਾ (ਬੀ.ਓ.ਬੀ) ਅਜਿਹਾ ਇਕਮਾਤਰ ਸਰਕਾਰੀ ਬੈਂਕ ਹੈ ਜਿਸ ਦੇ ਬਾਅਦ ਟੈਕਸ ਲਾਭ ਦਰਜ ਕਰਨ ਦੀ ਸੰਭਾਵਨਾ ਹੈ।
ਸਰਕਾਰੀ ਬੈਂਕਾਂ 'ਤੇ ਬਾਂਡ ਬਾਜ਼ਾਰ ਦਾ ਦਬਾਅ ਬਰਕਰਾਰ ਰਹੇਗਾ, ਹਾਲਾਂਕਿ ਜੂਨ ਤਿਮਾਹੀ ਦੀ ਤੁਲਨਾ 'ਚ ਇਹ ਦਬਾਅ ਘੱਟ ਰਹੇਗਾ। ਫਿਰ ਵੀ ਕੁਝ ਐੱਮ.ਟੀ.ਐੱਮ. ਨੁਕਸਾਨ ਦਰਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਬੈਂਕਾਂ ਨੂੰ ਆਪਣੇ ਬਾਂਡ ਕਰਜ਼ ਦਾ ਫਿਰ ਤੋਂ ਮੁੱਲਾਂਕਣ ਕਰਨ ਦੀ ਲੋੜ ਹੋਵੇਗੀ। ਇਹ ਬੈਂਕ ਸਰਕਾਰੀ ਪ੍ਰਤੀਭੂਤੀਆਂ (ਜੀ-ਸੇਕ) 'ਚ ਪ੍ਰਮੁੱਖ ਨਿਵੇਸ਼ਕ ਹਨ ਅਤੇ ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਉਨ੍ਹਾਂ ਨੂੰ ਤਿਮਾਹੀ ਆਧਾਰ 'ਤੇ ਜੀ-ਸੇਕ ਦੀ ਬਾਜ਼ਾਰ ਵੈਲਿਊ 'ਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਲਈ ਭਰਪਾਈ ਜਾਂ ਪ੍ਰਬੰਧ ਕਰਨ ਦੀ ਲੋੜ ਹੋਵੇਗੀ। ਜੀ-ਸੇਕ ਦੀ ਵੈਲਿਊ ਬਾਂਡ ਪ੍ਰਤੀਫੂਲ ਨਾਲ ਜੁੜੀ ਹੈ। 10 ਸਾਲ ਬਾਂਡ ਦਾ ਪ੍ਰਤੀਫਲ ਦੂਜੀ ਤਿਮਾਹੀ 'ਚ 12 ਆਧਾਰ ਅੰਕ ਵਧ ਕੇ 8.02 ਫੀਸਦੀ ਹੋ ਗਿਆ। ਇਸ ਤੋਂ ਇਲਾਵਾ ਆਰ.ਬੀ.ਆਈ. ਦੀ ਆਗਿਆ ਨਾਲ ਐੱਮ.ਟੀ.ਐੱਮ. ਨੁਕਸਾਨ ਨੂੰ ਅਕਤੂਬਰ-ਦਸੰਬਰ 2017 ਦੀ ਸਮੇਂ ਤੋਂ ਚਾਰ ਤਿਮਾਹੀਆਂ ਤੱਕ ਅੱਗੇ ਲਿਜਾਣ ਵਾਲੇ ਕੁਝ ਬੈਂਕਾਂ ਨੂੰ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਸਤਾਰਾ ਦੀ ਅੰਤਰਰਾਸ਼ਟਰੀ ਹਵਾਈ ਉਡਾਣ ਦੀ ਯੋਜਨਾ ਨੂੰ ਲੱਗ ਸਕਦੈ ਝਟਕਾ
NEXT STORY