ਨਵੀਂ ਦਿੱਲੀ — ਭਾਰਤੀ ਅਰਥਵਿਵਸਥਾ ਨੂੰ ਲੈ ਕੇ ਸ਼ੁੱਕਰਵਾਰ ਨੂੰ GDP ਦੇ ਨਵੇਂ ਅੰਕੜੇ ਸਾਹਮਣੇ ਆਏ। ਨਵੇਂ ਅੰਕੜਿਆਂ ਅਨੁਸਾਰ ਭਾਰਤ ਦਾ ਜੀ.ਡੀ.ਪੀ. ਗ੍ਰੋਥ 4.5 ਫੀਸਦੀ ਤੱਕ ਪਹੁੰਚ ਗਿਆ ਹੈ। ਇਹ 6 ਸਾਲ 'ਚ ਕਿਸੇ ਇਕ ਤਿਮਾਹੀ ਦੀ ਸਭ ਤੋਂ ਵੱਡੀ ਗਿਰਾਵਟ ਹੈ। ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਪਾਲਸੀਆਂ ਦੀ ਆਲੋਚਨਾ ਹੋਣ ਲੱਗ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਤਸਵੀਰਾਂ ਅਤੇ ਮੀਮਸ, ਕਾਰਟੂਨ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਕ ਵਿਅਕਤੀ ਨੇ ਡਿੱਗਦੇ GDP 'ਤੇ ਬਹੁਤ ਹੀ ਵੱਖਰੇ ਤਰ੍ਹਾਂ ਦਾ ਮੀਮ ਟਵੀਟ ਸ਼ੇਅਰ ਕੀਤਾ ਹੈ। ਆਨੰਦ ਜੇ ਨਾਂ ਦੇ ਵਿਅਕਤੀ ਨੇ 2017 ਦੇ ਚੌਥੇ ਕਵਾਟਰ ਤੋਂ ਹੁਣ ਤੱਕ ਡਿੱਗਦੇ ਹੋਏ GDP ਗ੍ਰਾਫ 'ਚ ਕੁਝ ਸੋਧ ਕੀਤੀ ਅਤੇ ਦਿਖਾਇਆ ਕਿ ਇਸ ਦਾ ਕੀ-ਕੀ ਫਾਇਦਾ ਹੋ ਸਕਦਾ ਹੈ।
ਇਸ ਤਸਵੀਰ ਦੇ ਨਾਲ ਆਨੰਦ ਨੇ ਕੈਪਸ਼ਨ ਲਿਖਿਆ-ਜੇਕਰ ਟਾਪ 'ਤੇ ਬਾਰਿਸ਼ ਹੁੰਦੀ ਹੈ ਤਾਂ ਅਰਾਮ ਨਾਲ ਬਹੁਤ ਚੰਗੇ ਤਰੀਕੇ ਨਾਲ ਰੇਨ ਵਾਟਰ ਹਾਰਵੇਸਟਿੰਗ ਹੋ ਸਕਦੀ ਹੈ। ਫੋਟੋ ਵਿਚ ਦਿਖ ਰਿਹਾ ਹੈ ਕਿ ਉੱਪਰੋਂ ਸਾਰਾ ਪਾਣੀ ਹੇਠਾਂ ਆ ਰਿਹਾ ਹੈ ਅਤੇ ਬਾਲਟੀ ਵਿਚ ਇਕੱਠਾ ਹੋ ਰਿਹਾ ਹੈ। ਟਵਿੱਟਰ ਯੂਜ਼ਰ ਅਨੁਸਾਰ ਇਹ GDP ਡਿੱਗਣ ਦਾ ਇਕ ਸ਼ਾਨਦਾਰ ਪੱਖ ਹੈ!
ਆਨੰਦ ਮੁਤਾਬਕ ਇਹ ਡਿੱਗਦੇ GDP ਦਾ 'ਬ੍ਰਾਈਟ ਸਾਈਡ' ਹੈ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ- ਕਿਉਂਕਿ ਬੱਚਿਆਂ ਦੇ ਖੇਡਣ ਲਈ ਜਗ੍ਹਾਂ ਘੱਟ ਹੋ ਰਹੀ ਹੈ ਇਸ ਲਈ ਡਿੱਗਦੇ GDP ਦੇ ਇਸ ਗ੍ਰਾਫ ਦੇ ਨਜ਼ਰੀਏ ਨਾਲ ਸੋਚਿਏ ਤਾਂ ਹੁਣ ਬੱਚਿਆਂ ਦੇ ਖੇਡਣ ਲਈ ਮੌਕੇ ਵਧਣਗੇ।
ਚਿਦਾਂਬਰਮ ਦਾ ਬਿਆਨ, ਤੀਜੀ ਤਿਮਾਹੀ 'ਚ GDP ਦੇ ਨਤੀਜੇ ਹੋਣਗੇ ਹੋਰ ਬਦਤਰ
NEXT STORY