ਨਵੀਂ ਦਿੱਲੀ : ਕੇਂਦਰੀ ਬਜਟ ਪੇਸ਼ ਹੋਣ ਵਿਚ ਹੁਣ ਸਿਰਫ਼ ਇਕ ਦਿਨ ਦਾ ਸਮਾਂ ਬਾਕੀ ਹੈ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਜਾਣ ਵਾਲੇ ਅੰਤਰਿਮ ਬਜਟ 2024 ਤੋਂ ਸਰਕਾਰੀ ਕਰਮਚਾਰੀਆਂ ਨੂੰ ਖ਼ਾਸ ਉਮੀਦਾਂ ਹਨ। ਕੁਝ ਮਹੀਨਿਆਂ ਵਿੱਚ ਦੇਸ਼ ਵਿੱਚ ਚੋਣਾਂ ਹੋਣ ਵਾਲੀਆਂ ਹਨ। ਅਜਿਹੇ 'ਚ ਸਰਕਾਰ ਕੇਂਦਰੀ ਕਰਮਚਾਰੀਆਂ ਲਈ ਵੱਡਾ ਐਲਾਨ ਕਰ ਸਕਦੀ ਹੈ। ਸਰਕਾਰ ਬਜਟ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਲੋਕਪ੍ਰਿਯ ਯਾਨੀ ਵੱਡਾ ਐਲਾਨ ਕਰ ਸਕਦੀ ਹੈ। ਮੁਲਾਜ਼ਮਾਂ ਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਦੀਆਂ ਤਨਖ਼ਾਹਾਂ ਸਬੰਧੀ ਮੰਗਾਂ ਮੰਨ ਲਵੇਗੀ। ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰ ਫਿਟਮੈਂਟ ਫੈਕਟਰ ਵਧਾਉਣ, 8ਵਾਂ ਪੇ ਕਮਿਸ਼ਨ ਲਿਆਉਣ ਅਤੇ 18 ਮਹੀਨਿਆਂ ਦੇ ਡੀਏ ਦੇ ਬਕਾਏ ਬਾਰੇ ਬਜਟ 2024 ਵਿੱਚ ਕੋਈ ਐਲਾਨ ਕਰ ਸਕਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ
ਤਨਖ਼ਾਹਾਂ ਵਧਾਉਣ ਦਾ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬਜਟ ਪੇਸ਼ ਕਰਦੇ ਸਮੇਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਦਾ ਐਲਾਨ ਕਰ ਸਕਦੀ ਹੈ। ਦੱਸ ਦੇਈਏ ਕਿ ਸਰਕਾਰੀ ਮੁਲਾਜ਼ਮ ਕਈ ਦਿਨਾਂ ਤੋਂ ਤਨਖਾਹਾਂ ਵਧਾਉਣ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਜੇਕਰ ਸਰਕਾਰ ਬਜਟ 'ਚ ਫਿਟਮੈਂਟ ਫੈਕਟਰ ਵਧਾ ਦਿੰਦੀ ਹੈ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਬੇਸਿਕ ਤਨਖਾਹ 18 ਹਜ਼ਾਰ ਰੁਪਏ ਤੋਂ ਵਧ ਕੇ 26 ਹਜ਼ਾਰ ਰੁਪਏ ਹੋ ਜਾਵੇਗੀ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
8ਵੇਂ ਤਨਖਾਹ ਕਮਿਸ਼ਨ ਦਾ ਐਲਾਨ
ਸਰਕਾਰ ਕੇਂਦਰੀ ਬਜਟ 2024 ਵਿੱਚ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰ ਸਕਦੀ ਹੈ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਛੋਟੀਆਂ ਪੋਸਟਾਂ 'ਤੇ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਵਧ ਸਕਦੀਆਂ ਹਨ। ਹਾਲਾਂਕਿ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਅੱਠਵਾਂ ਤਨਖਾਹ ਕਮਿਸ਼ਨ ਲਿਆਉਣ ਬਾਰੇ ਨਹੀਂ ਸੋਚ ਰਹੀ ਪਰ ਇਹ ਚੋਣਾਵੀਂ ਸਾਲ ਹੈ। ਇਸ ਮੌਕੇ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਖੁਸ਼ਖ਼ਬਰੀ ਦੇ ਸਕਦੀ ਹੈ।
ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ 11ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ, ਅਡਾਨੀ ਵੀ ਪੁੱਜੇ 100 ਅਰਬ ਡਾਲਰ ਦੇ ਕਰੀਬ
18 ਮਹੀਨਿਆਂ ਦਾ DA ਬਕਾਇਆ
ਕੇਂਦਰ ਸਰਕਾਰ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਕੇਂਦਰੀ ਕਰਮਚਾਰੀਆਂ ਦੇ DA ਵਿੱਚ ਵਾਧਾ ਕਰਦੀ ਹੈ ਪਰ ਸਰਕਾਰ ਨੇ ਕੋਵਿਡ ਦੌਰਾਨ ਜਨਵਰੀ 2020 ਤੋਂ ਜੂਨ 2021 ਤੱਕ ਮਹਿੰਗਾਈ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ। ਇਸ ਤੋਂ ਬਾਅਦ, ਸਰਕਾਰ ਨੇ 1 ਜੁਲਾਈ, 2021 ਨੂੰ ਸਿੱਧੇ ਮਹਿੰਗਾਈ ਭੱਤੇ ਵਿੱਚ 11 ਫ਼ੀਸਦੀ ਦਾ ਵਾਧਾ ਕੀਤਾ। ਇਸ ਤੋਂ ਪਹਿਲਾਂ ਤਿੰਨ ਵਾਰ ਡੀਏ ਨਾ ਵਧਾਉਣ ਬਾਰੇ ਕੁਝ ਨਹੀਂ ਕਿਹਾ ਗਿਆ ਸੀ। ਹਾਲਾਂਕਿ ਉਸ ਸਮੇਂ ਜੋ ਮਹਿੰਗਾਈ ਭੱਤਾ 17 ਫ਼ੀਸਦੀ ਸੀ, ਉਸ ਨੂੰ 11 ਫ਼ੀਸਦੀ ਵਧਾ ਕੇ 28 ਫ਼ੀਸਦੀ ਕਰ ਦਿੱਤਾ ਗਿਆ ਹੈ। ਉਦੋਂ ਤੋਂ ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਤੋਂ ਇਹ 18 ਮਹੀਨਿਆਂ ਦਾ DA ਦਾ ਬਕਾਇਆ ਮਿਲਣ ਦੀ ਉਮੀਦ ਹੈ। ਹਾਲਾਂਕਿ, ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਉਸਦਾ 18 ਮਹੀਨਿਆਂ ਤੋਂ ਬਕਾਇਆ ਭੁਗਤਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਇਹ ਵੀ ਪੜ੍ਹੋ - Budget 2024: ਬਜਟ ਤੋਂ ਪਹਿਲਾਂ ਨਵੀਂ ਸ਼ੁਰੂਆਤ, ਸਰਕਾਰ ਨੇ ਜਾਰੀ ਕੀਤੀ ਆਰਥਿਕ ਸਿਹਤ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੋਟੇ ਚਾਹ ਉਤਪਾਦਕਾਂ ਲਈ ਬਹੁਤ ਮਹੱਤਵਪੂਰਨ 'ਬ੍ਰਾਂਡਿੰਗ'
NEXT STORY