ਬਿਜ਼ਨੈੱਸ ਡੈਸਕ : ਅਯੁੱਧਿਆ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਪੂਰਾ ਦੇਸ਼ ਸ਼ਰਧਾ ਨਾਲ ਭਰਿਆ ਹੋਇਆ ਹੈ। ਹੁਣ ਹਰ ਕੋਈ ਭਗਵਾਨ ਰਾਮ ਦੇ ਦਰਸ਼ਨਾਂ ਲਈ ਉਤਾਵਲਾ ਹੈ। ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਦੇਸ਼ ਦੀਆਂ ਸਾਰੀਆਂ ਏਅਰਲਾਈਨਾਂ ਆਪਣੇ-ਆਪਣੇ ਤਰੀਕਿਆਂ ਨਾਲ ਰੁੱਝੀਆਂ ਹੋਈਆਂ ਹਨ। ਏਅਰਲਾਈਨਜ਼ ਵਲੋਂ ਕਈ ਤਰ੍ਹਾਂ ਦੇ ਆਫਰ ਵੀ ਦਿੱਤੇ ਜਾ ਰਹੇ ਹਨ। ਹੁਣ ਏਅਰਲਾਈਨ ਨੇ ਸੀਮਤ ਸਮੇਂ ਲਈ ਸਸਤੇ ਵਿੱਚ ਅਯੁੱਧਿਆ ਪਹੁੰਚਣ ਦੀ ਪੇਸ਼ਕਸ਼ ਕੀਤੀ ਹੈ। ਇਹ ਆਫਰ ਸਪਾਈਸਜੈੱਟ ਵਲੋਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਦੱਸ ਦੇਈਏ ਕਿ ਸਪਾਈਸਜੈੱਟ ਕੰਪਨੀ ਸਿਰਫ਼ 1622 ਰੁਪਏ 'ਚ ਲੋਕਾਂ ਨੂੰ ਅਯੁੱਧਿਆ ਜਾਣ ਦਾ ਸੁਨਹਿਰੀ ਮੌਕਾ ਦੇ ਰਹੀ ਹੈ। ਇਸ ਦੀਆਂ ਟਿਕਟਾਂ ਦੀ ਵਿਕਰੀ ਅੱਜ ਯਾਨੀ 22 ਜਨਵਰੀ ਤੋਂ ਸ਼ੁਰੂ ਹੋ ਗਈ ਹੈ, ਜੋ ਲਗਭਗ ਇੱਕ ਹਫ਼ਤਾ ਯਾਨੀ 28 ਜਨਵਰੀ ਤੱਕ ਜਾਰੀ ਰਹੇਗੀ। ਇਸ ਆਫਰ ਦੇ ਤਹਿਤ ਯਾਤਰਾ ਦੀ ਮਿਆਦ 22 ਜਨਵਰੀ ਤੋਂ 30 ਸਤੰਬਰ ਤੱਕ ਰੱਖੀ ਗਈ ਹੈ। ਇਸਦਾ ਮਤਲਬ ਹੈ ਕਿ ਤੁਸੀਂ 22 ਤੋਂ 28 ਜਨਵਰੀ ਤੱਕ ਇਸ ਯਾਤਰਾ ਦੀ ਮਿਆਦ ਦੇ ਵਿਚਕਾਰ ਕਿਸੇ ਵੀ ਸਮੇਂ ਲਈ ਟਿਕਟਾਂ ਬੁੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
30 ਫ਼ੀਸਦੀ ਦੀ ਛੋਟ ਵੀ ਦੇ ਰਹੀ ਹੈ ਏਅਰਲਾਈਨ
ਦੱਸ ਦੇਈਏ ਕਿ ਇਸ ਤੋਂ ਇਲਾਵਾ ਏਅਰਲਾਈਨ 30 ਫ਼ੀਸਦੀ ਦੀ ਛੋਟ ਵੀ ਦੇ ਰਹੀ ਹੈ। ਇਹ ਖ਼ਾਸ ਆਫਰ ਮੁੰਬਈ-ਗੋਆ, ਦਿੱਲੀ-ਜੈਪੁਰ ਅਤੇ ਗੁਹਾਟੀ-ਬਾਗਡੋਗਰਾ ਵਰਗੇ ਪ੍ਰਸਿੱਧ ਘਰੇਲੂ ਮਾਰਗਾਂ 'ਤੇ ਵੀ ਲਾਗੂ ਕੀਤੀ ਜਾ ਸਕਦੀ ਹੈ। ਏਅਰਲਾਈਨ ਨੇ 1 ਫਰਵਰੀ ਤੋਂ ਹੀ ਦੇਸ਼ ਦੇ ਕਈ ਸ਼ਹਿਰਾਂ ਤੋਂ ਅਯੁੱਧਿਆ ਲਈ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਵਲੋਂ ਚੇਨਈ, ਅਹਿਮਦਾਬਾਦ, ਜੈਪੁਰ, ਪਟਨਾ, ਦਰਭੰਗਾ, ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਅਯੁੱਧਿਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਕੀਤੀ ਗਈ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਵੈਧ
ਸਪਾਈਸਜੈੱਟ ਮੁਤਾਬਕ ਇਸ ਆਫਰ ਦਾ ਫ਼ਾਇਦਾ ਲੈਣ ਲਈ 22 ਤੋਂ 28 ਜਨਵਰੀ ਤੱਕ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਹ ਪੇਸ਼ਕਸ਼ 22 ਜਨਵਰੀ ਤੋਂ 30 ਸਤੰਬਰ, 2024 ਤੱਕ ਯਾਤਰਾ ਲਈ ਨਾਨ-ਸਟਾਪ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਵੈਧ ਹੈ। ਦੱਸ ਦੇਈਏ ਕਿ ਉਦਘਾਟਨ ਸਮਾਗਮ ਤੋਂ ਬਾਅਦ ਰਾਮ ਮੰਦਰ 23 ਜਨਵਰੀ ਤੋਂ ਆਮ ਜਨਤਾ ਲਈ ਖੁੱਲ੍ਹ ਗਿਆ ਹੈ। ਇਸ ਦੌਰਾਨ ਅੰਦਾਜ਼ਾ ਹੈ ਕਿ ਹਰ ਰੋਜ਼ ਦੋ ਤੋਂ ਤਿੰਨ ਲੱਖ ਲੋਕ ਅਯੁੱਧਿਆ ਪਹੁੰਚ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਅਯੁੱਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ-ਚਾਂਦੀ 'ਚ ਨਿਵੇਸ਼ ਕਰਨ ਵਾਲਿਆਂ ਲਈ ਝਟਕਾ, ਸਰਕਾਰ ਨੇ ਵਧਾਈ ਦਰਾਮਦ ਡਿਊਟੀ
NEXT STORY