ਨਵੀਂ ਦਿੱਲੀ—ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਫੇਸਬੁੱਕ ਸਮੇਤ ਕਈ ਸੋਸ਼ਲ ਮੀਡੀਆ ਦਾ ਦੁਰਉਪਯੋਗ ਜੇਕਰ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕੀਤਾ ਗਿਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਮੰਚਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਪੂਰੀ ਤਰ੍ਹਾਂ ਨਾਲ ਮੀਡੀਆ, ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਹੀ ਸੋਸ਼ਲ ਮੀਡੀਆ 'ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਮਰਥਨ ਕਰਦੀ ਹੈ।
5 ਕਰੋੜ ਲੋਕਾਂ ਦਾ ਡਾਟਾ ਲੀਕ ਕਰਨ ਦਾ ਆਰੋਪ
ਦੱਸ ਦਈਏ ਕਿ ਕੈਮਬ੍ਰਿਜ ਐਨਲੀਟਿਕਾ 'ਤੇ ਫੇਸਬੁੱਕ ਦੇ 5 ਕਰੋੜ ਮੈਂਬਰਾਂ ਨਾਲ ਜੁੜੀਆਂ ਜਾਣਕਾਰੀਆਂ ਦਾ ਦੁਰਉਪਯੋਗ ਕਰਨ ਦਾ ਦੋਸ਼ ਲੱਗਾ ਹੈ। ਇਸਦੇ ਬਾਅਦ ਕੰਪਨੀ ਨੇ ਆਪਣੇ ਚੀਫ ਐਗਜੀਕਿਊਟਿਵ ਅਲੇਕਜੈਂਡਰ ਨਿਕਸ ਨੂੰ ਮੁਅੱਤਲ ਕਰ ਦਿੱਤਾ ਸੀ। ਕੈਮਬ੍ਰਿਜ ਐਨਲੀਟਿਕਾ ਉਹੀ ਕੰਪਨੀ ਹੈ ਜਿਸ ਨੇ 2016 'ਚ ਅਮਰੀਕੀ ਰਾਸ਼ਟਰਪਤੀ ਪੱਦ ਦੀਆਂ ਚੋਣਾਂ ਦੇ ਦੌਰਾਨ ਡੋਨਾਲਡ ਟਰੰਪ ਦੀ ਕੈਂਪੇਨਿੰਗ ਕੀਤੀ ਸੀ।
ਸੋਨੇ ਦੇ ਰੇਟ 'ਚ ਗਿਰਾਵਟ, ਜਾਣੋ ਅੱਜ ਦਾ ਮੁੱਲ
NEXT STORY