ਨਵੀਂ ਦਿੱਲੀ - 2023 ਦੇ ਬਜਟ ਲਈ ਸਰਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਲੋਕ ਇਸ ਵਾਰ ਟੈਕਸ ਸਲੈਬ ਵਿੱਚ ਬਦਲਾਅ ਦੀ ਉਮੀਦ ਕਰ ਰਹੇ ਹਨ। ਪ੍ਰੀ-ਬਜਟ ਮੀਟਿੰਗਾਂ ਦੇ ਸ਼ੁਰੂ ਵਿੱਚ ਹੀ ਇਸ ਨੂੰ ਸੋਧਣ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਦੋ ਸਾਲ ਪੁਰਾਣੇ ਵਿਕਲਪਕ ਨਿੱਜੀ ਆਮਦਨ ਟੈਕਸ ਪ੍ਰਣਾਲੀ ਵਿੱਚ ਟੈਕਸ ਮੁਕਤ ਸਲੈਬ ਨੂੰ ਵਧਾ ਕੇ 5 ਲੱਖ ਰੁਪਏ ਕਰਨ 'ਤੇ ਵਿਚਾਰ ਕਰ ਰਹੀ ਹੈ। ਇਕ ਸਰਕਾਰੀ ਅਧਿਕਾਰੀ ਮੁਤਾਬਕ ਮੌਜੂਦਾ ਸਮੇਂ 'ਚ ਜੇਕਰ ਕਿਸੇ ਟੈਕਸਦਾਤਾ ਦੀ ਸਾਲਾਨਾ ਟੈਕਸਯੋਗ ਆਮਦਨ 2.50 ਲੱਖ ਰੁਪਏ ਹੈ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਟੈਕਸ-ਮੁਕਤ ਸਲੈਬਾਂ ਦਾ ਦਾਇਰਾ ਵਧਾਉਣ ਨਾਲ ਟੈਕਸਦਾਤਾਵਾਂ 'ਤੇ ਟੈਕਸ ਦਾ ਬੋਝ ਘੱਟ ਜਾਵੇਗਾ ਅਤੇ ਉਨ੍ਹਾਂ ਨੂੰ ਖਰਚ ਕਰਨ ਜਾਂ ਢੁਕਵੇਂ ਨਿਵੇਸ਼ ਕਰਨ ਲਈ ਵਧੇਰੇ ਪੈਸਾ ਮਿਲੇਗਾ।
ਉਨ੍ਹਾਂ ਕਿਹਾ ਕਿ ਹੁਣ ਤੱਕ ਬਹੁਤ ਘੱਟ ਟੈਕਸਦਾਤਾਵਾਂ ਨੇ ਵਿਕਲਪਕ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ। ਜੇਕਰ ਟੈਕਸਦਾਤਾ ਸੈਕਸ਼ਨ 80ਸੀ, ਸੈਕਸ਼ਨ 80ਡੀ ਵਰਗੀਆਂ ਟੈਕਸ ਛੋਟਾਂ ਦਾ ਲਾਭ ਲੈਂਦੇ ਹਨ, ਤਾਂ ਪੁਰਾਣੀ ਨਿੱਜੀ ਆਮਦਨ ਟੈਕਸ ਪ੍ਰਣਾਲੀ ਵਿੱਚ ਟੈਕਸ ਦੇਣਦਾਰੀ ਘੱਟ ਜਾਂਦੀ ਹੈ। ਪਰ ਨਵੀਂ ਪ੍ਰਣਾਲੀ ਵਿਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਦਾ ਕੋਈ ਲਾਭ ਨਹੀਂ ਹੈ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਬਹੁਤ ਘੱਟ ਲੋਕਾਂ ਨੇ ਨਵੀਂ ਟੈਕਸ ਪ੍ਰਣਾਲੀ ਨੂੰ ਅਪਣਾਇਆ ਹੈ।
ਇਹ ਵੀ ਪੜ੍ਹੋ : ਵਿਗਿਆਪਨ 'ਚ ਦਿਖੇ ਫੇਫੜਿਆਂ ਦੀ ਥਾਂ Shoes, ਆਨੰਦ ਮਹਿੰਦਰਾ ਨੇ ਟਵੀਟ ਕਰਕੇ ਕੀਤੀ ਤਾਰੀਫ਼
ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ ਟੈਕਸ ਸਬੰਧੀ ਏਜੰਡਾ
ਸੂਤਰਾਂ ਅਨੁਸਾਰ ਆਗਾਮੀ ਬਜਟ ਦੀਆਂ ਤਿਆਰੀਆਂ ਦੌਰਾਨ ਇਹ ਮੁੱਦਾ ਉਠਾਇਆ ਗਿਆ ਹੈ ਅਤੇ ਸਬੰਧਤ ਵਿਭਾਗਾਂ ਨੂੰ ਸਿਸਟਮ ਵਿੱਚ ਸੁਧਾਰ ਲਈ ਸੁਝਾਅ ਦੇਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਟੈਕਸ ਨਾਲ ਸਬੰਧਤ ਏਜੰਡਾ ਬਜਟ ਬਣਾਉਣ ਦੀ ਕਵਾਇਦ ਦੇ ਹਿੱਸੇ ਵਜੋਂ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ, ਜਿੱਥੇ ਅਸੀਂ ਟੈਕਸ ਪ੍ਰਣਾਲੀ ਵਿੱਚ ਅਜਿਹੇ ਬਦਲਾਅ ਦੀ ਸੰਭਾਵਨਾ ਨੂੰ ਦੇਖਾਂਗੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਤਜਵੀਜ਼ 'ਤੇ ਵਿਚਾਰ ਕਰਦੇ ਸਮੇਂ, ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਇਹ ਬਦਲਾਅ ਸਰਕਾਰ ਨੂੰ ਪ੍ਰਾਪਤ ਹੋਣ ਵਾਲੇ ਕੁੱਲ ਮਾਲੀਏ 'ਤੇ ਕਿੰਨਾ ਪ੍ਰਭਾਵ ਪਾਵੇਗਾ ਅਤੇ ਸਾਡੇ ਕੋਲ ਅਜਿਹਾ ਕਰਨ ਦੀ ਗੁੰਜਾਇਸ਼ ਹੈ ਵੀ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਨਵੀਂ ਵਿਵਸਥਾ ਦੇ ਤਹਿਤ ਟੈਕਸ-ਮੁਕਤ ਜਾਲ ਵਿੱਚ ਵਾਧੇ ਦੇ ਮਾਲੀਆ ਪ੍ਰਭਾਵ ਦਾ ਮੁਢਲਾ ਅਨੁਮਾਨ ਲਗਾਇਆ ਗਿਆ ਹੈ ਅਤੇ ਇਸ ਨੂੰ ਬਜਟ ਨਿਰਮਾਤਾਵਾਂ ਨੂੰ ਵਿਚਾਰ ਲਈ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਚਰਚਾ ਕੀਤੀ ਜਾ ਸਕਦੀ ਹੈ ਕਿ ਨਿੱਜੀ ਆਮਦਨ ਕਰ ਦੀ ਪੁਰਾਣੀ ਅਤੇ ਨਵੀਂ ਪ੍ਰਣਾਲੀ ਨੂੰ ਬਦਲਣ ਦੀ ਕੋਈ ਲੋੜ ਹੈ ਜਾਂ ਨਹੀਂ ਹੈ।
ਇਹ ਵੀ ਪੜ੍ਹੋ : ਚੀਨ ਨਾਲ ਲਗਾਤਰ ਵਧ ਰਹੇ ਵਪਾਰ ਘਾਟੇ ਨੇ ਵਧਾਈ ਚਿੰਤਾ, ਗੁਆਂਢੀ ਮੁਲਕ 'ਤੇ ਨਿਰਭਰ ਫਾਰਮਾਸਿਊਟੀਕਲ ਉਦਯੋਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 35 ਪੈਸੇ ਡਿੱਗ ਕੇ ਖੁੱਲ੍ਹਿਆ
NEXT STORY