ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਪਸ਼ੂਆਂ ਦੇ ਚਾਰੇ ਵਜੋਂ ਵਰਤੇ ਜਾਣ ਵਾਲੇ ਤੇਲ ਰਹਿਤ ਚੌਲਾਂ ਦੀ ਫੱਕ (ਡੀ. ਓ. ਆਰ. ਬੀ.) ’ਤੇ ਬਰਾਮਦ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਖਾਣ ਵਾਲੇ ਤੇਲ ਉਦਯੋਗ ਸੰਸਥਾ ਐੱਸ. ਈ. ਏ. ਨੇ ਸਰਕਾਰ ਤੋਂ ਘਰੇਲੂ ਪ੍ਰੋਸੈਸਰਾਂ ਦੀ ਰੱਖਿਆ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਰਾਮਦ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ।
ਡਾਇਰੈਕਟੋਰੇਟ ਜਨਰਲ ਆਫ਼ ਫੌਰਨ ਟਰੇਡ (ਡੀ. ਜੀ. ਐੱਫ. ਟੀ) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਤੇਲ ਰਹਿਤ ਚੌਲਾਂ ਦੀ ਫੱਕ ਦੀ ਬਰਾਮਦ ਨੀਤੀ ਨੂੰ ਤੁਰੰਤ ਪਾਬੰਦੀ ਤੋਂ ਮੁਕਤ ਕਰਨ ’ਚ ਸੋਧ ਕੀਤੀ ਜਾਂਦੀ ਹੈ। ਇਹ ਪਾਬੰਦੀ ਪਿਛਲੇ ਸਾਲ ਲਗਾਈ ਗਈ ਸੀ।
ਡੀ. ਜੀ. ਐੱਫ. ਟੀ. ਨੇ ਇਕ ਵੱਖਰੇ ਨੋਟੀਫਿਕੇਸ਼ਨ ’ਚ ਕਿਹਾ ਕਿ ਡੇਅਰੀ ਉਤਪਾਦ, ਪਿਆਜ਼, ਆਲੂ, ਕੁਝ ਸਬਜ਼ੀਆਂ, ਚੌਲ ਤੇ ਕਣਕ ਵਰਗੀਆਂ ਖੇਤੀਬਾੜੀ ਵਸਤੂਆਂ ਜਿਵੇਂ ਕਿ ਦੇ ਭੂਟਾਨ ਨੂੰ ਬਰਾਮਦ ਨੂੰ ਤੁਰੰਤ ਪ੍ਰਭਾਵ ਨਾਲ ਅਤੇ ਅਗਲੇ ਆਦੇਸ਼ਾਂ ਤੱਕ ਲਾਗੂ ਪਾਬੰਦੀਆਂ ਅਤੇ ਪਨਾਹੀਆਂ ਤੋਂ ਛੋਟ ਦਿੱਤੀ ਗਈ ਹੈ। ਇਹ ਛੋਟਾਂ ਹੋਰ ਵਸਤੂਆਂ ਚਾਹ, ਸੋਇਆਬੀਨ ਤੇਲ, ਮੂੰਗਫਲੀ ਦਾ ਤੇਲ, ਪਾਮ ਤੇਲ, ਜਾਨਵਰਾਂ, ਬਨਸਪਤੀ ਚਰਬੀ ਤੇ ਤੇਲ, ਗੰਨਾ ਜਾਂ ਚੁਕੰਦਰ ਦੀ ਖੰਡ ਅਤੇ ਨਮਕ ’ਤੇ ਵੀ ਲਾਗੂ ਹੁੰਦੀਆਂ ਹਨ।
ਸਰਕਾਰ ਦੀਵਾਲੀ 'ਤੇ ਮੁਫ਼ਤ ਦੇਵੇਗੀ LPG ਸਿਲੰਡਰ ; ਇਹ ਗਾਹਕ ਹੋਣਗੇ ਯੋਗ
NEXT STORY