ਨਵੀਂ ਦਿੱਲੀ- ਸਰਕਾਰ ਨੇ ਅਗਲੇ ਮਹੀਨੇ 6 ਖਣਿਜ ਬਲਾਕਾਂ ਦੀ ਨਿਲਾਮੀ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਬਲਾਕਾਂ 'ਚ ਤਿੰਨ ਬਾਕਸਾਈਟ ਦੀਆਂ ਖਾਣਾਂ ਅਤੇ ਤਿੰਨ ਚੂਨਾ ਪੱਥਰ ਦੇ ਬਲਾਕ ਹਨ। ਇਹ ਖਾਣਾਂ ਉੜੀਸਾ ਅਤੇ ਰਾਜਸਥਾਨ 'ਚ ਸਥਿਤ ਹਨ। ਖਾਨ ਮੰਤਰਾਲੇ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਓਡੀਸ਼ਾ 'ਚ ਤਿੰਨ ਬਾਕਸਾਈਟ ਬਲਾਕ- ਬਲਾਡਾ, ਕੁਟਰੂਮਾਲੀ ਅਤੇ ਸਿਜਿਮਾਲੀ। ਇਸ ਤੋਂ ਇਲਾਵਾ ਸੂਬੇ 'ਚ ਚੂਨੇ ਦੇ ਪੱਥਰ ਦੀਆਂ ਦੋ ਖਾਣਾਂ - ਗਰਾਰਮੁਰਾ ਅਤੇ ਉਸਕਲਾਬਾਗੂ ਦੀ ਨਿਲਾਮੀ ਕੀਤੀ ਜਾਣੀ ਹੈ।
ਇੱਕ ਹੋਰ ਚੂਨਾ ਪੱਥਰ ਰਾਜਸਥਾਨ ਦੇ ਕੋਟਾ ਵਿਖੇ ਸਥਿਤ ਹੈ। ਸਾਰੇ ਛੇ ਬਲਾਕਾਂ ਲਈ ਨਵੰਬਰ 'ਚ ਟੈਂਡਰ ਮੰਗਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਐੱਮ.ਐੱਮ.ਡੀ.ਆਰ ਐਕਟ 1957 'ਚ 2015 'ਚ ਸੋਧ ਕੀਤੇ ਜਾਣ ਤੋਂ ਬਾਅਦ 30 ਨਵੰਬਰ ਤੱਕ 10 ਰਾਜਾਂ 'ਚ ਕੁੱਲ 216 ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਗਈ ਹੈ। ਮੰਤਰਾਲੇ ਨੇ 2024 ਦੇ ਅੰਤ ਤੱਕ 500 ਖਾਣਾਂ ਦੀ ਨਿਲਾਮੀ ਦੀ ਉਮੀਦ ਜਤਾਈ ਹੈ। ਕੇਂਦਰ ਦਾ ਟੀਚਾ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ ਮਾਈਨਿੰਗ ਸੈਕਟਰ ਦੇ ਯੋਗਦਾਨ ਨੂੰ ਮੌਜੂਦਾ 2.5 ਫੀਸਦੀ ਤੋਂ ਵਧਾ ਕੇ ਪੰਜ ਫੀਸਦੀ ਕਰਨ ਦਾ ਹੈ।
IMF ਨੇ ਮਿਸਰ ਨੂੰ ਦਿੱਤਾ 3 ਅਰਬ ਡਾਲਰ ਦਾ ਪੈਕੇਜ
NEXT STORY