ਨਵੀਂ ਦਿੱਲੀ - ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 11ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ eKYC ਕਰਵਾਉਣ ਦੀ ਸਮਾਂ ਮਿਆਦ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਕਿਸਾਨ ਪੋਰਟਲ ਦੀ ਅਧਿਕਾਰਤ ਵੈੱਬਸਾਈਟ ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਕਿਸਾਨ ਹੁਣ 31 ਮਈ, 2022 ਤੱਕ ਆਪਣਾ eKYC ਕਰਵਾ ਸਕਦੇ ਹਨ। ਪਹਿਲਾਂ ਇਸ ਨੂੰ 31 ਮਾਰਚ ਤੋਂ ਵਧਾ ਕੇ 22 ਮਈ 2022 ਕਰ ਦਿੱਤਾ ਗਿਆ ਸੀ।
ਜੇਕਰ ਅਜੇ ਤੱਕ ਕਿਸੇ ਕਿਸਾਨ ਨੇ ਇਸ ਸਕੀਮ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਤਾਂ ਤੁਰੰਤ ਇਸ ਨੂੰ ਪੂਰਾ ਕਰਵਾ ਲਓ। ਅਪ੍ਰੈਲ ਮਹੀਨੇ ਦੇ ਅੰਤ 'ਤੇ ਸਰਕਾਰ ਕਿਸਾਨਾਂ ਦੇ ਖਾਤੇ 'ਚ 2000 ਰੁਪਏ ਟਰਾਂਸਫਰ ਕਰ ਸਕਦੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲ ਦੀ ਪਹਿਲੀ ਕਿਸ਼ਤ ਦਾ ਪੈਸਾ 1 ਅਪ੍ਰੈਲ ਤੋਂ 31 ਜੁਲਾਈ, ਦੂਜੀ ਕਿਸ਼ਤ ਦੇ ਪੈਸੇ 1 ਅਗਸਤ ਤੋਂ 30 ਨਵੰਬਰ ਅਤੇ ਤੀਜੀ ਕਿਸ਼ਤ ਦੇ ਪੈਸੇ 1 ਦਸੰਬਰ ਤੋਂ 31 ਮਾਰਚ ਦਰਮਿਆਨ ਟਰਾਂਸਫਰ ਕੀਤੇ ਜਾਂਦੇ ਹਨ। ਇਸ ਅਨੁਸਾਰ ਅਪ੍ਰੈਲ ਦੇ ਸ਼ੁਰੂ ਵਿੱਚ ਕਿਸਾਨਾਂ ਦੇ ਖਾਤੇ ਵਿੱਚ 11 ਕਿਸ਼ਤਾਂ ਦੇ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੀਮਤਾਂ ਵਧਾਉਣ ਦੀ ਰੌਂਅ 'ਚ ਕੰਪਨੀ
ਲੌੜੀਂਦੇ ਦਸਤਾਵੇਜ਼
ਆਧਾਰ ਕਾਰਡ, ਬੈਂਕ ਖ਼ਾਤਿਆਂ ਦੇ ਸਾਰੇ ਵੇਰਵੇ, ਮੋਬਾਈਲ ਨੰਬਰ ,ਪਾਸਪੋਰਟ ਆਕਾਰ ਦੀ ਫੋਟੋ, ਖੇਤੀਬਾੜੀ ਬਾਰੇ ਜਾਣਕਾਰੀ
ਜ਼ਮੀ ਹੈ eKYC
ਕਿਸਾਨਾਂ ਨੂੰ ਹਰ ਸਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਹਰ 4 ਮਹੀਨਿਆਂ ਬਾਅਦ ਕਿਸਾਨਾਂ ਦੇ ਖਾਤੇ ਵਿੱਚ 2 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਇਸ ਵਾਰ ਕਿਸਾਨਾਂ ਨੂੰ 11ਵੀਂ ਕਿਸ਼ਤ ਦਿੱਤੀ ਜਾਣੀ ਹੈ। ਹੁਣ ਤੱਕ ਇਸ ਸਕੀਮ ਦੀਆਂ 10 ਕਿਸ਼ਤਾਂ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਚੁੱਕੀਆਂ ਹਨ। ਕੇਂਦਰ ਸਰਕਾਰ ਨੇ ਸਕੀਮ ਦਾ ਲਾਭ ਸਹੀ ਲੋੜਵੰਦ ਕਿਸਾਨਾਂ ਤੱਕ ਪਹੁੰਚਾਉਣ eKYC ਨੂੰ ਲਾਜ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : CCI ਨੇ Zomato ਅਤੇ Swiggy ਖ਼ਿਲਾਫ ਜਾਂਚ ਦੇ ਦਿੱਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
ਈ-ਕੇਵਾਈਸੀ ਨੂੰ ਅਪਡੇਟ ਕਰੋ
ਈ-ਕੇਵਾਈਸੀ ਅਪਡੇਟ ਕਿਸਾਨ ਘਰ ਬੈਠੇ ਵੀ ਸਕਦੇ ਹਨ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ 'ਤੇ ਜਾਓ। ਇੱਥੇ ਹੋਮਪੇਜ ਦੇ ਸੱਜੇ ਪਾਸੇ eKYC ਵਿਕਲਪ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ। ਫਿਰ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ। ਕੈਪਚਾ ਕੋਡ ਵੀ ਦਰਜ ਕਰੋ ਅਤੇ ਖੋਜ ਵਿਕਲਪ 'ਤੇ ਕਲਿੱਕ ਕਰੋ। ਆਧਾਰ ਕਾਰਡ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਦਰਜ ਕਰੋ। ਹੁਣ ਤੁਹਾਡੇ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਇਸ ਨੂੰ ਲਿਖੋ। ਇਸ ਨਾਲ ਤੁਹਾਡਾ ਆਧਾਰ ਲਿੰਕ ਹੋ ਜਾਵੇਗਾ ਅਤੇ ਵੇਰਵੇ ਅਪਡੇਟ ਹੋ ਜਾਣਗੇ। ਜੇਕਰ OTP ਦਾਖਲ ਕਰਨ ਵਿੱਚ ਕੋਈ ਗਲਤੀ ਹੈ, ਤਾਂ ਤੁਸੀਂ CSC ਕੇਂਦਰ ਵਿੱਚ ਜਾ ਕੇ ਆਪਣਾ ਬਾਇਓਮੈਟ੍ਰਿਕ ਅਪਡੇਟ ਕਰ ਸਕਦੇ ਹੋ।
ਕਿਸਾਨ ਯੋਜਨਾ ਲਈ ਇਸ ਢੰਗ ਨਾਲ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਸਭ ਪਹਿਲਾਂ ਵੈੱਬਸਾਈਟ pmkisan.gov.in 'ਤੇ ਜਾਓ।
ਇਸ ਤੋਂ ਬਾਅਦ ਹੋਮ ਪੇਜ 'ਤੇ Farmer Corners ਖੋਲ੍ਹੋ।
ਨਵੇਂ ਕਿਸਾਨ ਰਜਿਸਟ੍ਰੇਸ਼ਨ ਦਾ ਆਪਸ਼ਨ ਚੁਣੋ
ਇਸ ਫਾਰਮ ਵਿਚ ਪੁੱਛੇ ਗਏ ਸਾਰੇ ਵੇਰਵੇ ਭਰ ਕੇ ਸਬਮਿਟ ਕਰੋ।
ਇਸ ਦੇ ਨਾਲ ਹੀ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰੋ।
ਜੇਕਰ ਰਜਿਸਟ੍ਰੇਸ਼ਨ ਪਹਿਲਾਂ ਹੀ ਕਰਵਾ ਚੁੱਕੇ ਹੋ ਤਾਂ ਇਸ ਢੰਗ ਨਾਲ ਚੈੱਕ ਕਰੋ ਸੂਚੀ ਵਿਚ ਆਪਣਾ ਨਾਂ।
ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਪਾਕਿਸਤਾਨ ਦੇ 4 ਯੂਟਿਊਬ ਚੈਨਲਾਂ ਸਮੇਤ 22 ਨੂੰ ਕੀਤਾ ਬਲਾਕ
ਸੂਚੀ ਵਿੱਚ ਆਪਣਾ ਨਾਮ ਇਸ ਤਰ੍ਹਾਂ ਚੈੱਕ ਕਰੋ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://pmkisan.gov.in 'ਤੇ ਜਾਓ।
ਇਸਦੇ ਹੋਮਪੇਜ 'ਤੇ ਫਾਰਮਰਜ਼ ਕਾਰਨਰ ਸੈਕਸ਼ਨ ਦੇ ਅੰਦਰ ਦਿੱਤੇ ਲਾਭਪਾਤਰੀਆਂ ਦੀ ਸੂਚੀ ਵਿਕਲਪ 'ਤੇ ਕਲਿੱਕ ਕਰੋ।
ਇਸ ਸੂਚੀ ਵਿੱਚ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।
ਇਸ ਤੋਂ ਬਾਅਦ 'Get Report' 'ਤੇ ਕਲਿੱਕ ਕਰੋ।
ਇਥੇ ਲਾਭਪਾਤਰੀਆਂ ਦੀ ਸੂਚੀ ਦਿਖਾਈ ਦੇਵੇਗੀ, ਇਥੇ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ : ਘਰ ਬਣਾਉਣਾ ਹੋਵੇਗਾ ਹੋਰ ਮਹਿੰਗਾ, ਵਧਣਗੇ ਸੀਮੈਂਟ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਸਮਾਨ ਛੂਹ ਰਹੇ ਹਨ ਨਿੰਬੂ ਦੇ ਮੁੱਲ, ਹਰੀ ਮਿਰਚ ਅਤੇ ਸਬਜ਼ੀਆਂ ਵੀ ਵਿਖਾ ਰਹੀਆਂ ਤੇਵਰ
NEXT STORY