ਬਿਜ਼ਨੈੱਸ ਡੈਸਕ - ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਰਿਆਇਤੀ ਦਰ ’ਤੇ ਬਫਰ ਪਿਆਜ਼ ਦੀ ਵਿਕਰੀ ਤੇਜ਼ ਕਰ ਦਿੱਤੀ ਹੈ। ਵਿਕਰੀ ਸ਼ੁਰੂ ਹੋਣ ਦੇ ਮਹਿਜ਼ 10 ਦਿਨਾਂ ’ਚ 17 ਸ਼ਹਿਰਾਂ ’ਚ ਲੱਗਭਗ 4,000 ਟਨ ਪਿਆਜ਼ ਵੇਚਿਆ ਜਾ ਚੁੱਕਾ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਕੇਂਦਰ ਸਰਕਾਰ ਕੋਲ 2026 ਲਈ ਐੱਨ. ਸੀ. ਸੀ. ਐੱਫ. ਅਤੇ ਨਾਫੇਡ ਜ਼ਰੀਏ 1.21 ਲੱਖ ਟਨ ਪਿਆਜ਼ ਦਾ ਬਫਰ ਭੰਡਾਰ ਹੈ। ਦੋਵੇਂ ਏਜੰਸੀਆਂ ਉਤਪਾਦਕ ਸੂਬਿਆਂ ਤੋਂ ਪਿਆਜ਼ ਨੂੰ ਮੁੱਖ ਖਪਤ ਕੇਂਦਰਾਂ ਤੱਕ ਪਹੁੰਚਾ ਰਹੀਆਂ ਹਨ। ਇਸ ਲਈ ਸਮਰਪਿਤ ਰੇਲ ਰੈਕ ‘ਕਾਂਦਾ ਐਕਸਪ੍ਰੈੱਸ’ ਅਤੇ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੋਣਵੇਂ ਮੁੱਲ-ਸੰਵੇਦਨਸ਼ੀਲ ਸ਼ਹਿਰਾਂ ’ਚ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਨਿਧੀ ਖਰੇ ਨੇ ਦੱਸਿਆ ਕਿ ‘ਕਾਂਦਾ ਐਕਸਪ੍ਰੈੱਸ’ ਜ਼ਰੀਏ ਦਿੱਲੀ ਅਤੇ ਚੇਨਈ ’ਚ ਪਿਆਜ਼ ਦੀ ਖੇਪ ਪਹੁੰਚ ਚੁੱਕੀ ਹੈ, ਜਦੋਂਕਿ ਤੀਜੀ ਖੇਪ ਗੁਹਾਟੀ ਭੇਜਣ ਲਈ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਫਰ ਪਿਆਜ਼ ਦੀ ਵੰਡ ਨਾਲ ਖਪਤਕਾਰਾਂ ਨੂੰ ਰਾਹਤ ਮਿਲੀ ਹੈ ਅਤੇ ਕੀਮਤਾਂ ’ਚ ਕੁਝ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਐੱਨ. ਸੀ. ਸੀ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਅਨੀਸ ਜੋਸਫ ਚੰਦਰਾ ਅਨੁਸਾਰ ਇਕੱਲੀ ਐੱਨ. ਸੀ. ਸੀ. ਐੱਫ. ਹੁਣ ਤੱਕ 1,500 ਟਨ ਬਫਰ ਪਿਆਜ਼ ਵੇਚ ਚੁੱਕੀ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਪਿਆਜ਼ ਦਾ ਔਸਤ ਪ੍ਰਚੂਨ ਮੁੱਲ 50.79 ਰੁਪਏ ਪ੍ਰਤੀ ਕਿਲੋ ਹੈ, ਜੋ 28 ਅਗਸਤ ਨੂੰ ਰਿਆਇਤੀ ਵਿਕਰੀ ਸ਼ੁਰੂ ਹੋਣ ਦੇ ਸਮੇਂ 48.50 ਰੁਪਏ ਸੀ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Content Creators ਨੇ Monetisation ਦਾ ਬਣਾਇਆ ਨਵਾਂ ਰਸਤਾ
NEXT STORY