ਨਵੀਂ ਦਿੱਲੀ-ਗਰੀਬਾਂ ਨੂੰ ਰਸੋਈ ਗੈਸ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸਫਲਤਾ ਦੇ ਮੱਦੇਨਜ਼ਰ ਸਰਕਾਰ 20 ਅਪ੍ਰੈਲ ਨੂੰ ਉੱਜਵਲਾ ਦਿਵਸ ਮਨਾਵੇਗੀ। ਉੱਜਵਲਾ ਦਿਵਸ ਦੇ ਤਹਿਤ ਪੂਰੇ ਦੇਸ਼ 'ਚ 15,000 ਐੱਲ. ਪੀ. ਜੀ. ਗੈਸ ਏਜੰਸੀਆਂ ਵੱਲੋਂ ਆਪਣੇ ਨੇੜਲੇ ਪਿੰਡਾਂ 'ਚ ਐੱਲ. ਪੀ. ਜੀ. ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਐੱਲ. ਪੀ. ਜੀ. ਨਾਲ ਜੁੜੀਆਂ ਵੱਖ-ਵੱਖ ਜਾਣਕਾਰੀਆਂ ਦੇ ਨਾਲ ਹੀ ਉੱਜਵਲਾ ਯੋਜਨਾ ਤੇ ਰਸੋਈ ਗੈਸ ਦੀ ਸੁਰੱਖਿਅਤ ਵਰਤੋਂ ਬਾਰੇ ਦੱਸਿਆ ਜਾਵੇਗਾ। ਉੱਜਵਲਾ ਦਿਵਸ 'ਤੇ ਇਸ ਯੋਜਨਾ ਤਹਿਤ ਨਵੇਂ ਰਸੋਈ ਗੈਸ ਕੁਨੈਕਸ਼ਨ ਦਿੱਤੇ ਜਾਣਗੇ।
CBI ਨੇ ਯੂਕੋ ਬੈਂਕ ਦੇ ਸਾਬਕਾ CMD ਖਿਲਾਫ 621 ਕਰੋੜ ਰੁਪਏ ਦੀ ਧੋਖਾਧੜੀ ਦਾ ਕੀਤਾ ਮਾਮਲ ਦਰਜ
NEXT STORY