ਨਵੀਂ ਦਿੱਲੀ (ਇੰਟ.) - ਦੇਸ਼ ਦੀਆਂ ਊਰਜਾ ਜ਼ਰੂਰਤਾਂ ’ਚ ਕੋਲਾ ਹੁਣ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਹੀ ਵਜ੍ਹਾ ਹੈ ਕਿ ਭਾਰਤ ਇਕ ਰਾਸ਼ਟਰੀ ਕਾਰਬਨ ਕੈਪਚਰ ਪਹਿਲ ਸ਼ੁਰੂ ਕਰਨ ਦੀ ਤਿਆਰੀ ’ਚ ਹੈ, ਜਿਸ ’ਚ ਸਰਕਾਰ ਵੱਲੋਂ ਵੱਡੇ ਇਨਸੈਂਟਿਵ ਦਿੱਤੇ ਜਾਣਗੇ। ਇਸ ਦਾ ਮਕਸਦ ਵਧਦੀਆਂ ਊਰਜਾ ਜ਼ਰੂਰਤਾਂ ਅਤੇ ਕਲਾਈਮੇਟ ਗੋਲ ’ਚ ਸੰਤੁਲਨ ਬਣਾਉਣਾ ਹੈ। ਇਹ ਜਾਣਕਾਰੀ ਨੀਤੀ ਆਯੋਗ ’ਚ ਊਰਜਾ ਸਲਾਹਕਾਰ ਰਜਨੀਸ਼ ਰਾਮ ਨੇ ਦਿੱਤੀ।
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲ ਕਾਰਬਨ ਕੈਪਚਰ, ਯੂਟੀਲਾਈਜ਼ੇਸ਼ਨ ਅਤੇ ਸਟੋਰੇਜ ਤਕਨੀਕਾਂ ਨੂੰ ਉਤਸ਼ਾਹ ਦੇਣ ’ਤੇ ਕੇਂਦਰਿਤ ਹੋਵੇਗੀ। ਇਨ੍ਹਾਂ ਤਕਨੀਕਾਂ ਵਾਲੇ ਚੋਣਵੇਂ ਪ੍ਰਾਜੈਕਟਸ ਨੂੰ ਸਰਕਾਰ 50 ਤੋਂ 100 ਫੀਸਦੀ ਤਕ ਦੀ ਫੰਡਿੰਗ ਸਹਾਇਤਾ ਦੇ ਸਕਦੀ ਹੈ।
ਕਾਰਬਨ ਕੈਪਚਰ ਇਨਸੈਂਟਿਵ ਦਾ ਮਤਲੱਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਤੋਂ ਹੈ, ਤਾਂਕਿ ਉਦਯੋਗ ਅਤੇ ਬਿਜਲੀ ਪਲਾਂਟ ਕਾਰਬਨ ਡਾਇਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਨੂੰ ਸਿੱਧੇ ਹਵਾ ’ਚ ਛੱਡਣ ਦੀ ਬਜਾਏ ਸੁਰੱਖਿਅਤ ਜਗ੍ਹਾ ’ਤੇ ਭੰਡਾਰ ਕਰ ਸਕਣ ਜਾਂ ਕਿਸੇ ਕੰਮ ’ਚ ਵਰਤੋਂ ਕਰ ਸਕਣ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਲਗਾਤਾਰ ਵੱਧ ਰਹੀ ਦੇਸ਼ ਦੀ ਬਿਜਲੀ ਖਪਤ
ਅਧਿਕਾਰੀ ਨੇ ਕਿਹਾ ਕਿ ਇਹ ਇਨਸੈਂਟਿਵ ਉਦਯੋਗਾਂ ਨੂੰ ਕਾਰਬਨ ਕੈਪਚਰ ਤਕਨੀਕ ਅਪਣਾਉਣ ਅਤੇ ਉਨ੍ਹਾਂ ਨੂੰ ਕੋਲਾ-ਆਧਾਰਿਤ ਊਰਜਾ ਪ੍ਰਣਾਲੀ ਨਾਲ ਜੋੜਨ ’ਚ ਮਦਦ ਕਰਨਗੇ। ਉਹ ਭਾਰਤੀ ਵਣਜ ਮੰਡਲ ਵੱਲੋਂ ਆਯੋਜਿਤ ਇਕ ਕੋਲ ਸੰਮੇਲਨ ’ਚ ਬੋਲ ਰਹੇ ਸਨ।
ਉਨ੍ਹਾਂ ਦੱਸਿਆ ਕਿ ਭਾਰਤ ਦੀ ਬਿਜਲੀ ਦੀ ਖਪਤ ਲਗਾਤਾਰ ਵੱਧ ਰਹੀ ਹੈ ਅਤੇ ਆਉਣ ਵਾਲੇ 20 ਸਾਲਾਂ ਤਕ ਕੋਲਾ ਊਰਜਾ ਮਿਸ਼ਰਣ ਦਾ ਅਹਿਮ ਹਿੱਸਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਕੋਲੇ ’ਤੇ ਰਾਏ ਆਧਾਰਿਤ ਨਹੀਂ ਹੋ ਸਕਦੇ। ਅਸਲੀ ਸਵਾਲ ਇਹ ਹੈ ਕਿ ਅਸੀਂ ਇਸ ਨੂੰ ਕਿੰਨੇ ਟਿਕਾਊ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
ਕੁਦਰਤੀ ਗੈਸ ਦਰਾਮਦ ’ਚ ਆਵੇਗੀ ਕਮੀ
ਉਨ੍ਹਾਂ ਮੁਤਾਬਕ ਕੋਲੇ ਨੂੰ ਸਿੰਥੈਟਿਕ ਨੈਚੁਰਲ ਗੈਸ ’ਚ ਬਦਲਣ ਨਾਲ ਦੇਸ਼ ਦੀ ਕੁਦਰਤੀ ਗੈਸ ਦਰਾਮਦ ’ਚ ਕਰੀਬ 50 ਫੀਸਦੀ ਦੀ ਕਮੀ ਆ ਸਕਦੀ ਹੈ, ਹਾਲਾਂਕਿ ਇਸ ਤਕਨੀਕ ਦਾ ਕਮਰਸ਼ਲਾਈਜ਼ੇਸ਼ਨ ਅਜੇ ਵੀ ਇਕ ਚੁਣੌਤੀ ਹੈ। ਭਾਰਤ ਦਾ ਟੀਚਾ ਹੈ ਕਿ 2030 ਤਕ ਗੈਰ-ਜੈਵਿਕ ਈਂਧਨ ਸਮਰੱਥਾ 500 ਜੀ. ਡਬਲਯੂ. ਤਕ ਵਧਾਈ ਜਾਵੇ ਪਰ ਊਰਜਾ ਸੁਰੱਖਿਆ ਲਈ ਕੋਲਾ ਹੁਣ ਵੀ ਕੇਂਦਰੀ ਭੂਮਿਕਾ ’ਚ ਹੈ।
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਦਾ Good Friday : ਸੈਂਸੈਕਸ 350 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 25,114 ਦੇ ਪੱਧਰ 'ਤੇ Close
NEXT STORY