ਨਵੀਂ ਦਿੱਲੀ (ਇੰਟ.) – ਸਰਕਾਰ ਛੇਤੀ ਹੀ ਚਿਰਾਂ ਤੋਂ ਉਡੀਕੀ ਜਾ ਰਹੀ ਨਵੀਂ ਰਾਸ਼ਟਰੀ ਕੱਪੜਾ ਨੀਤੀ ਦਾ ਐਲਾਨ ਕਰੇਗੀ, ਜਿਸ ’ਚ ਭਾਰਤ ਲਈ ਭਵਿੱਖ ਦੀ ਰਣਨੀਤੀ ਅਤੇ ਵਰਕ ਪਲਾਨ ਤਿਆਰ ਕੀਤਾ ਜਾਏਗਾ। ਇਕ ਚੋਟੀ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਕੱਪੜਾ ਸਕੱਤਰ ਰਵੀ ਕਪੂਰ ਨੇ ਭਾਰਤੀ ਕੱਪੜਾ ਉਦਯੋਗ ਸੰਘ (ਸੀ. ਆਈ. ਟੀ. ਆਈ.) ਦੀ ਸਾਲਾਨਾ ਆਮ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਪੜਾ ਉਦਯੋਗ ਦੀ ਪੂਰਣ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਇਸ ਖੇਤਰ ’ਚ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਬਣਨ ਲਈ ਇਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਅਗਲੇ ਮਹੀਨੇ ਜਾਂ ਉਸ ਤੋਂ ਬਾਅਦ ਅਸੀਂ ਨਵੀਂ ਕੱਪੜਾ ਨੀਤੀ ਦਾ ਐਲਾਨ ਕਰ ਸਕਾਂਗੇ। ਇਹ ਇਕ ਅਗਾਂਹਵਧਾਊ ਨੀਤੀ ਹੈ। ਸਕੱਤਰ ਨੇ ਕਿਹਾ ਕਿ ਸਰਕਾਰ ਕੱਪੜਾ ਨੀਤੀ ਨੂੰ ਅਸਲ ਰੂਪ ਦੇਣ ਦੇ ਅੰਤਮ ਪੜਾਅ ’ਚ ਹੈ, ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਲੇਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੱਪੜਾ ਮੰਤਰਾਲਾ ਅਤੇ ਉਦਯੋਗ ਜਗਤ ਦਰਮਿਆਨ ਅੰਤਮ ਦੌਰ ਦੀ ਸਲਾਹ ਤੋਂ ਬਾਅਦ ਇਸ ਨੂੰ ਜਾਰੀ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ 2030 ਤੱਕ ਐੱਮ. ਐੱਮ. ਐੱਫ. ਆਧਾਰਿਤ ਕੱਪੜਾ ਅਤੇ ਕੱਪੜਾ ਉਤਪਾਦਾਂ ਦਾ ਹਿੱਸਾ 80 ਫੀਸਦੀ ਤੱਕ ਪਹੁੰਚ ਜਾਏਗਾ। ਉਨ੍ਹਾਂ ਨੇ ਕਿਹਾ ਕਿ ਕਪਾਹ ਦੀ ਕੀਮਤ 20 ਫੀਸਦੀ ਤੱਕ ਘੱਟ ਹੋ ਜਾਏਗੀ ਕਿਉਂਕਿ ਸੰਸਾਰਿਕ ਮੰਗ ਐੱਮ. ਐੱਮ. ਐੱਫ. ਆਧਾਰਿਤ ਉਤਪਾਦਾਂ ਦੀ ਵੱਧ ਹੈ।
ਭਾਰਤ 'ਚ ਕਦੋਂ ਆਵੇਗੀ Tesla ਦੀ ਇਲੈਕਟ੍ਰਾਨਿਕ ਕਾਰ, Elon Musk ਨੇ ਕੀਤਾ ਖੁਲਾਸਾ
NEXT STORY