ਨਵੀਂ ਦਿੱਲੀ - ਵਿੱਤ ਮੰਤਰਾਲੇ ਨੇ ਇਨਕਮ ਟੈਕਸ ਨਿਯਮਾਂ ਵਿੱਚ ਬਦਲਾਅ ਦੇ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਿਛਲੀ ਤਾਰੀਖ ਤੋਂ ਟੈਕਸ ਲਗਾਉਣ ਵਾਲਾ ਪਿਛਲਾ ਕਾਨੂੰਨ ਹੁਣ ਅਧਿਕਾਰਤ ਤੌਰ 'ਤੇ ਰੱਦ ਹੁੰਦਾ ਨਜ਼ਰ ਆ ਰਿਹਾ ਹੈ। Retrospective Tax ਨੂੰ ਲਗਭਗ ਨੌਂ ਸਾਲ ਪਹਿਲਾਂ 2012 ਵਿੱਚ ਲਾਗੂ ਕੀਤਾ ਗਿਆ ਸੀ। ਉਸ ਸਮੇਂ ਤੋਂ ਇਹ ਨਿਯਮ ਨਿਰੰਤਰ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਨੋਟੀਫਿਕੇਸ਼ਨ ਅਨੁਸਾਰ ਕੇਅਰਨ ਐਨਰਜੀ ਅਤੇ ਵੋਡਾਫੋਨ ਵਰਗੀਆਂ ਕੰਪਨੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਹਾਲਾਂਕਿ, ਟੈਕਸ ਵਿਵਾਦ ਵਿੱਚ ਉਲਝੀਆਂ ਇਨ੍ਹਾਂ ਕੰਪਨੀਆਂ ਨੂੰ ਵਾਅਦਾ ਕਰਨਾ ਪਏਗਾ ਕਿ ਉਹ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਨਹੀਂ ਕਰਨਗੀਆਂ।
ਇਹ ਵੀ ਪੜ੍ਹੋ : Jeff Bezos 'ਤੇ ਲੱਗੇ ਗੰਭੀਰ ਦੋਸ਼, 21 ਸੀਨੀਅਰ ਅਧਿਕਾਰੀਆਂ ਨੇ ਦਿੱਤਾ ਇਹ ਬਿਆਨ
ਕੰਪਨੀਆਂ ਨੂੰ ਕਾਰਵਾਈ ਵਾਪਸ ਲੈਣ ਲਈ ਦਿਵਾਉਣਾ ਪਏਗਾ ਯਕੀਨ
Retrospective ਵਿਵਾਦ ਵਿੱਚ ਸ਼ਾਮਲ ਕੰਪਨੀਆਂ ਨੂੰ ਲਿਖਤੀ ਰੂਪ ਵਿੱਚ ਇਹ ਭਰੋਸਾ ਦੇਣਾ ਪਵੇਗਾ ਕਿ ਉਹ ਕਿਸੇ ਵੀ ਫੋਰਮ ਵਿੱਚ ਇਸ ਨਾਲ ਸਬੰਧਤ ਕਾਨੂੰਨੀ ਕਾਰਵਾਈ ਵਾਪਸ ਲੈ ਲੈਣਗੀਆਂ ਅਤੇ ਭਵਿੱਖ ਵਿੱਚ ਕੋਈ ਨਵਾਂ ਦਾਅਵਾ ਨਹੀਂ ਕਰਨਗੀਆਂ। ਨੋਟੀਫਿਕੇਸ਼ਨ ਵਿੱਚ ਕੰਪਨੀਆਂ ਨੂੰ ਉਨ੍ਹਾਂ ਦੇ ਵਿਰੁੱਧ ਲੰਬਿਤ ਕੇਸਾਂ ਨੂੰ ਖਤਮ ਕਰਨ ਲਈ 30-60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਰਕਾਰ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਇਸ ਸਬੰਧ ਵਿੱਚ ਟੈਕਸੇਸ਼ਨ ਕਾਨੂੰਨ ਸੋਧ ਬਿੱਲ ਪਾਸ ਕੀਤਾ ਸੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇਸ ਸਬੰਧ ਵਿੱਚ ਸਾਰੇ ਹਿੱਸੇਦਾਰਾਂ ਦੀ ਰਾਏ ਲਈ ਸੀ। ਨੋਟੀਫਿਕੇਸ਼ਨ ਅਨੁਸਾਰ ਸਬੰਧਤ ਕੰਪਨੀਆਂ ਇਸ ਟੈਕਸ ਨਾਲ ਸੰਬੰਧਤ ਸਾਰੀਆਂ ਕਾਨੂੰਨੀ ਕਾਰਵਾਈਆਂ ਨੂੰ ਵਾਪਸ ਲੈ ਲੈਣਗੀਆਂ ਅਤੇ ਭਵਿੱਖ ਵਿੱਚ ਵੀ ਇਸ ਬਾਰੇ ਭਾਰਤ ਜਾਂ ਵਿਦੇਸ਼ ਵਿੱਚ ਕਿਸੇ ਅਦਾਲਤ ਜਾਂ ਸਾਲਸ ਦੇ ਕੋਲ ਨਹੀਂ ਜਾਣਗੀਆਂ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ
ਟੈਕਸ ਦੇ ਤਹਿਤ ਅਦਾ ਕੀਤੀ ਗਈ ਰਕਮ ਬਿਨਾਂ ਵਿਆਜ ਦੇ ਵਾਪਸ ਕਰ ਦਿੱਤੀ ਜਾਵੇਗੀ
ਕੰਪਨੀਆਂ ਦੀ ਤਰਫੋਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ, ਸਰਕਾਰ ਇਹਨਾਂ ਕੰਪਨੀਆਂ ਦੁਆਰਾ ਅਦਾ ਕੀਤੀ ਗਈ ਰਕਮ ਨੂੰ ਬਿਨਾਂ ਵਿਆਜ ਦੇ ਪਿਛੋਕੜ ਵਾਲੇ ਟੈਕਸ ਵਜੋਂ ਵਾਪਸ ਕਰ ਦੇਵੇਗੀ। ਕੇਅਰਨ ਐਨਰਜੀ ਅਤੇ ਵੋਡਾਫੋਨ ਨੂੰ ਸਰਕਾਰ ਦੇ ਇਸ ਕਦਮ ਨਾਲ ਲਾਭ ਹੋਣ ਦੀ ਉਮੀਦ ਹੈ। ਦੋਨਾਂ ਕੰਪਨੀਆਂ ਅਤੇ ਭਾਰਤ ਸਰਕਾਰ ਦੇ ਵਿੱਚ ਰਿਟਰੋਸਪੈਕਟਿਵ ਟੈਕਸ ਦੇ ਬਾਰੇ ਵਿੱਚ ਇੱਕ ਕਾਨੂੰਨੀ ਲੜਾਈ ਚੱਲ ਰਹੀ ਹੈ। ਦੋਵਾਂ ਕੰਪਨੀਆਂ ਨੇ ਕੌਮਾਂਤਰੀ ਅਦਾਲਤ ਵਿੱਚ ਇਹ ਕੇਸ ਜਿੱਤ ਲਿਆ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਜ਼ਬਰਦਸਤ ਮਾਰ! ਦਿੱਲੀ-NCR 'ਚ ਵਧੇ CNG-PNG ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੁਬਈ ਐਕਸਪੋ 2020 'ਚ ਜਾ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ : ਗੋਇਲ
NEXT STORY