ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਤਨਜ਼ਾਨੀਆ ਨੂੰ 30,000 ਟਨ ਗੈਰ-ਬਾਸਮਤੀ ਸਫੈਦ ਚਾਵਲ ਅਤੇ ਜਿਬੂਟੀ ਅਤੇ ਗਿਨੀ ਬਿਸਾਉ ਨੂੰ 80,000 ਟਨ ਟੁੱਟੇ ਹੋਏ ਚੌਲਾਂ ਦੇ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਨੈਸ਼ਨਲ ਕੋਆਪਰੇਟਿਵ ਐਕਸਪੋਰਟਸ ਲਿ. (NCEL) ਰਾਹੀਂ ਨਿਰਯਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਹਾਲਾਂਕਿ, ਘਰੇਲੂ ਸਪਲਾਈ ਨੂੰ ਵਧਾਉਣ ਲਈ 20 ਜੁਲਾਈ, 2023 ਤੋਂ ਗੈਰ-ਬਾਸਮਤੀ ਚਿੱਟੇ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹੈ ਪਰ ਸਰਕਾਰ ਬੇਨਤੀ ਦੇ ਅਧਾਰ 'ਤੇ ਕੁਝ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਲਈ ਨਿਰਯਾਤ ਦੀ ਆਗਿਆ ਦਿੰਦੀ ਹੈ। ਤਨਜ਼ਾਨੀਆ ਇੱਕ ਪੂਰਬੀ ਅਫ਼ਰੀਕੀ ਦੇਸ਼ ਹੈ, ਜਦੋਂ ਕਿ ਜਿਬੂਟੀ ਅਫ਼ਰੀਕੀ ਮਹਾਂਦੀਪ ਦੇ ਉੱਤਰ-ਪੂਰਬੀ ਤੱਟ 'ਤੇ ਹੈ। ਗਿਨੀ-ਬਿਸਾਉ ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਨੋਟੀਫਿਕੇਸ਼ਨ ਦੇ ਮੁਤਾਬਕ 30,000 ਟਨ ਟੁੱਟੇ ਹੋਏ ਚੌਲ ਜਿਬੂਟੀ ਨੂੰ ਅਤੇ 50,000 ਟਨ ਗਿਨੀ ਬਿਸਾਉ ਨੂੰ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤ ਨੇ ਪਹਿਲਾਂ ਹੀ ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਸ ਵਰਗੇ ਦੇਸ਼ਾਂ ਨੂੰ ਇਸ ਦੇ ਨਿਰਯਾਤ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ UAE, ਬੰਗਲਾਦੇਸ਼ ਨੂੰ 64,400 ਟਨ ਪਿਆਜ਼ ਬਰਾਮਦ ਕਰਨ ਦੀ ਦਿੱਤੀ ਇਜਾਜ਼ਤ
NEXT STORY