ਨਵੀਂ ਦਿੱਲੀ— ਸਰਕਾਰ ਪਿਛਲੇ ਦਿਨਾਂ ਤੋਂ ਬਾਜ਼ਾਰ 'ਚ ਕੀਮਤਾਂ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਪਿਆਜ਼ ਦੀ ਸਪਲਾਈ ਵਧਾਉਣ ਲਈ ਬਫਰ ਸਟਾਕ 'ਚੋਂ ਇਸ ਨੂੰ ਥੋਕ ਤੇ ਪ੍ਰਚੂਨ ਬਾਜ਼ਾਰ 'ਚ ਉਪਲਬਧ ਕਰਾ ਰਹੀ ਹੈ ਪਰ ਹੁਣ ਸਰਕਾਰ ਕੋਲ 25,000 ਟਨ ਪਿਆਜ਼ ਹੀ ਉੁਪਲਬਧ ਹੈ, ਜੋ ਨਵੰਬਰ ਦੇ ਪਹਿਲੇ ਹਫ਼ਤੇ 'ਚ ਖਤਮ ਹੋ ਜਾਵੇਗਾ। ਸਹਿਕਾਰੀ ਨਾਫੇਡ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਕੁਮਾਰ ਚੱਢਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਨਾਲ ਆਉਣ ਵਾਲੇ ਦਿਨਾਂ 'ਚ ਪਿਆਜ਼ ਹੋਰ ਮਹਿੰਗਾ ਹੋ ਸਕਦਾ ਹੈ, ਜੋ ਪਿਛਲੇ ਕੁਝ ਹਫਤਿਆਂ 'ਚ ਕਈ ਜਗ੍ਹਾ 75 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਹੋ ਚੁੱਕਾ ਹੈ।
ਨਾਫੇਡ ਕੇਂਦਰ ਸਰਕਾਰ ਵੱਲੋਂ ਪਿਆਜ਼ ਦਾ ਬਫਰ ਸਟਾਕ ਤਿਆਰ ਕਰਦਾ ਹੈ ਅਤੇ ਉਸ ਦਾ ਪ੍ਰਬੰਧਨ ਵੀ ਕਰਦਾ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਇਸ ਸਾਲ ਨਾਫੇਡ ਨੇ ਬਫਰ ਸਟਾਕ ਲਈ 1 ਲੱਖ ਟਨ ਪਿਆਜ਼ ਦੀ ਸਰਕਾਰੀ ਖਰੀਦ ਕੀਤੀ ਸੀ। ਹੁਣ ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਲਗਾਮ ਲਾਉਣ ਲਈ ਇਸੇ ਭੰਡਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਚੱਢਾ ਨੇ ਕਿਹਾ ਕਿ ਹੁਣ ਤੱਕ ਬਫਰ ਸਟਾਕ 'ਚੋਂ ਤਕਰੀਬਨ 43,000 ਟਨ ਪਿਆਜ਼ ਕੱਢਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੁਝ ਪਿਆਜ਼ ਖ਼ਰਾਬ ਹੋਣ ਤੋਂ ਬਾਅਦ ਹੁਣ ਲਗਭਗ 25,000 ਟਨ ਪਿਆਜ਼ ਹੀ ਇਸ ਸਟਾਕ 'ਚ ਬਚਿਆ ਹੈ, ਜੋ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਇਸਤੇਮਾਲ ਹੋ ਜਾਵੇਗਾ। ਹਾਲਾਂਕਿ, ਸਰਕਾਰ ਨੇ ਜਮ੍ਹਾਖੋਰੀ ਅਤੇ ਕੀਮਤਾਂ 'ਤੇ ਲਗਾਮ ਲਾਉਣ ਲਈ ਇਸ ਦੀ ਭੰਡਾਰਣ ਹੱਦ ਨਿਰਧਾਰਤ ਕਰ ਦਿੱਤੀ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਲੀਨਾ ਨੰਦਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪ੍ਰਚੂਨ ਵਿਕਰੇਤਾ ਸਿਰਫ 2 ਟਨ ਤੱਕ ਪਿਆਜ ਦਾ ਭੰਡਾਰ ਕਰ ਸਕਦੇ ਹਨ ਅਤੇ ਥੋਕ ਵਪਾਰੀ 25 ਟਨ ਤੱਕ ਰੱਖ ਸਕਦੇ ਹਨ।
ਜਿੱਥੋਂ ਸ਼ੁਰੂ ਹੋਇਆ ਸੀ ਕੋਰੋਨਾ ਵਾਇਰਸ, ਉਥੇ 30 ਅਕਤੂਬਰ ਨੂੰ ਜਾਏਗੀ ਏਅਰ ਇੰਡੀਆ ਦੀ ਉਡਾਨ
NEXT STORY