ਬਿਜਨੈੱਸ ਡੈਸਕ- ਖਪਤਕਾਰ ਮਾਮਲਿਆਂ ਦੇ ਮੰਤਰਾਲੇ ਭੋਜਨ ਅਤੇ ਜਨਤਕ ਵੰਡ ਨੇ ਮਾਨਕਾਂ ਦੇ ਵਿਰੁੱਧ ਵਿੱਕਰੀ ਦੇ ਮਾਮਲੇ 'ਚ ਪ੍ਰੈਸ਼ਰ ਕੁੱਕਰ ਵੇਚ ਰਹੀਆਂ 15 ਈ-ਕਾਮਰਸ ਸੰਸਥਾਵਾਂ ਤੇ ਵਿਕਰੇਤਾ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ 'ਤੇ ਕਾਨੂੰਨੀ ISI ਮਾਰਕ ਦੇ ਮਾਨਕ ਅਤੇ ਕੇਂਦਰ ਸਰਕਾਰ ਵਲੋਂ ਇਸ ਸੰਦਰਭ 'ਚ ਜਾਰੀ ਕੀਤੇ ਗਏ ਖਪਤਕਾਰਾਂ ਦੀ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਦਾ ਮਾਮਲਾ ਹੈ। ਇਸ 'ਤੇ ਬੀ.ਐੱਸ.ਆਈ. ਵਲੋਂ ਸਵੈ-ਬੋਧ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ।
ਪ੍ਰੈਸ਼ਰ ਕੁੱਕਰ ਤੇ ਹੈਲਮੇਟ 'ਚ ਹੋ ਰਹੀ ਹੈ ਮਾਨਕਾਂ ਦੀ ਅਣਦੇਖੀ
ਇਸ ਨੂੰ ਲੈ ਕੇ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬੀ.ਆਈ.ਸੀ. ਨੇ ਘਰੇਲੂ ਪ੍ਰੈਸ਼ਰ ਕੁੱਕਰ ਦੇ ਮਾਨਕਾਂ ਦੇ ਉਲੰਘਣ ਲਈ ਤਿੰਨ ਨੋਟਿਸ ਅਤੇ ਹੈਲਮੇਟ ਲਈ ਕਿਊ.ਸੀ.ਓ. ਦੇ ਉਲੰਘਣ ਲਈ ਦੋ ਨੋਟਿਸ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਖਪਤਕਾਰਾਂ ਨੂੰ ਅਲਰਟ ਜਾਰੀ ਕਰਦੇ ਹੋਏ ਘਰੇਲੂ ਉਪਯੋਗ 'ਚ ਆਉਣ ਵਾਲੇ ਸਮਾਨਾਂ 'ਚ ਆਈ.ਐੱਸ.ਈ. ਦੀ ਜ਼ਰੂਰਤ ਦਾ ਸਖ਼ਤੀ ਦੇ ਨਾਲ ਪਾਲਨ ਕਰਨ ਨੂੰ ਕਿਹਾ ਹੈ ਤੇ ਬਿਨਾਂ ਮਾਰਕ ਵਾਲੇ ਉਪਕਰਨਾਂ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ ਹੈ।
ਇੰਨਾ ਹੀ ਨਹੀਂ, ਵਿਭਾਗ ਨੇ ਸੀ.ਸੀ.ਪੀ.ਏ. ਦੇ ਤਹਿਤ ਛੇ ਦਸੰਬਰ ਨੂੰ ਹੀ ਸੁਰੱਖਿਆ ਨੋਟਿਸ ਜਾਰੀ ਕਰਕੇ ਖਤਪਕਾਰਾਂ ਨੂੰ ਜ਼ਰੂਰੀ ਮਾਨਕਾਂ ਦਾ ਉਲੰਘਣ ਕਰਨ ਵਾਲੇ ਹੈਲਮੇਟ, ਪ੍ਰੈਸ਼ਰ ਕੁੱਕਰ ਤੇ ਰਸੋਈ ਗੈਸ ਸਿਲੰਡਰ ਖਰੀਦਣ ਦੇ ਪ੍ਰਤੀ ਸੁਚੇਤ ਕੀਤਾ ਸੀ।
ਸੋਨੇ ਦੀਆਂ ਕੀਮਤਾਂ ਵਿਚ ਆਈ ਵੱਡੀ ਗਿਰਾਵਟ, ਜਾਣੋ ਕਿੰਨੇ 'ਚ ਮਿਲੇਗਾ 10 ਗ੍ਰਾਮ ਸੋਨਾ
NEXT STORY