ਨਵੀਂ ਦਿੱਲੀ (ਭਾਸ਼ਾ) - ਸ਼ਹਿਰੀ ਅਤੇ ਪੇਂਡੂ ਬਾਜ਼ਾਰਾਂ ’ਚ ਖਪਤਕਾਰ ਮੰਗ ’ਚ ਕ੍ਰਮਵਾਰ ਸੁਧਾਰ ਵੇਖਿਆ ਗਿਆ ਅਤੇ ਭਾਰਤ ਦੇ ਜ਼ਿਆਦਾਤਰ ਖੇਤਰਾਂ ’ਚ ਪੇਂਡੂ ਖੇਤਰ ਮਾਤਰਾ ਵਾਧੇ ਦੇ ਮਾਮਲੇ ’ਚ ਸ਼ਹਿਰੀ ਖੇਤਰਾਂ ਤੋਂ ਅੱਗੇ ਨਿਕਲ ਰਹੇ ਹਨ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
‘ਡਾਟਾ ਐਨਾਲਿਟਿਕਸ ਫਰਮ’ ਨੀਲਸਨਆਈਕਿਊ ਦੀ ਇਕ ਰਿਪੋਰਟ ਅਨੁਸਾਰ ਭਾਰਤੀ ਐੱਫ. ਐੱਮ. ਸੀ. ਜੀ. ਉਦਯੋਗ ’ਚ ਜੁਲਾਈ-ਸਤੰਬਰ ਤਿਮਾਹੀ ’ਚ 1.5 ਫੀਸਦੀ ਕੀਮਤ ਵਾਧੇ ’ਤੇ 5.7 ਫੀਸਦੀ ਮੁੱਲ- ਆਧਾਰਿਤ ਵਾਧਾ ਅਤੇ 4.1 ਫੀਸਦੀ ਮਾਤਰਾ ਵਾਧਾ ਹੋਇਆ।
ਇਹ ਵੀ ਪੜ੍ਹੋ : ਹੁਣ SIM ਅਤੇ ਮੋਬਾਈਲ ਨੈੱਟਵਰਕ ਤੋਂ ਬਿਨਾਂ ਹੋਵੇਗੀ Calling? BSNL ਨੇ ਸ਼ੁਰੂ ਕੀਤੀ ਨਵੀਂ ਸੇਵਾ
ਰਿਪੋਰਟ ’ਚ ਕਿਹਾ ਗਿਆ,‘‘2024 ਦੀ ਤੀਜੀ ਤਿਮਾਹੀ ’ਚ ਸ਼ਹਿਰੀ ਖਪਤ ਵਾਧਾ 2.8 ਫੀਸਦੀ ਰਿਹਾ, ਜਦੋਂਕਿ ਪੇਂਡੂ ਵਾਧਾ ਪਿੱਛਲੀ ਤਿਮਾਹੀ ਦੇ 5.2 ਫੀਸਦੀ ਤੋਂ ਵਧ ਕੇ 6 ਫੀਸਦੀ ਹੋ ਗਿਆ, ਜੋ ਸ਼ਹਿਰੀ ਵਾਧੇ ਦੀ ਤੁਲਣਾ ’ਚ ਦੁੱਗਣਾ ਹੈ।’’
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਛੋਟੀਆਂ ਅਤੇ ਮੱਧ ਐੱਫ. ਐੱਮ. ਸੀ. ਜੀ. (ਰੋਜ਼ਾਨਾ ਵਰਤੋਂ ਦੀਆਂ ਘਰੇਲੂ ਵਸਤਾਂ ਬਣਾਉਣ ਵਾਲੀਆਂ) ਕੰਪਨੀਆਂ ਨੇ ਕੁਝ ਤਿਮਾਹੀਆਂ ’ਚ ਗਿਰਾਵਟ ਦਾ ਸਾਹਮਣਾ ਕਰਨ ਤੋਂ ਬਾਅਦ ਵਾਪਸੀ ਕੀਤੀ ਹੈ। ਮੁੱਲ ਅਤੇ ਮਾਤਰਾ ਦੇ ਮਾਮਲੇ ’ਚ ਵੱਡੀਆਂ ਐਫ. ਐੱਮ. ਸੀ. ਜੀ. ਕੰਪਨੀਆਂ ਦੀ ਤੁਲਣਾ ’ਚ ਖੁਰਾਕੀ ਖੇਤਰ ਦੀ ਮਦਦ ਨਾਲ ਉਨ੍ਹਾਂ ਦਾ ਵਾਧਾ ਤੇਜ਼ ਰਿਹਾ।
ਰਿਪੋਰਟ ’ਚ ਕਿਹਾ ਗਿਆ,‘‘ਖੁਰਾਕੀ ਖਪਤ ਵਾਧਾ ਦਰ 2024 ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ’ਚ ਵਧ ਕੇ 3.4 ਫੀਸਦੀ ਹੋ ਗਈ, ਜਦੋਂਕਿ ਦੂਜੀ ਤਿਮਾਹੀ ’ਚ ਇਹ 2.1 ਫੀਸਦੀ ਸੀ।’’ ਇਸ ’ਚ ਕਿਹਾ ਗਿਆ,‘‘ਐੱਚ. ਪੀ. ਸੀ. (ਹੋਮ ਐਂਡ ਪਰਸਨਲ ਕੇਅਰ) ਸ਼੍ਰੇਣੀਆਂ ’ਚ ਖਪਤ ਵਾਧਾ 2024 ਦੀ ਤੀਜੀ ਤਿਮਾਹੀ ’ਚ 6 ਫੀਸਦੀ ’ਤੇ ਸਥਿਰ ਰਿਹਾ।’’
ਇਹ ਵੀ ਪੜ੍ਹੋ : Canada 'ਚ ਚੀਨੀ TikTok ਨੂੰ ਝਟਕਾ, ਦਫ਼ਤਰਾਂ ਨੂੰ ਬੰਦ ਕਰਨ ਦਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MSMEs ਲਈ ਸਰਕਾਰ ਦੀ ਖਰੀਦ ਅਤੇ ਮਾਰਕੀਟਿੰਗ ਸਹਾਇਤਾ ਯੋਜਨਾ ਕੀ ਹੈ? ਜਾਣੋ ਲਾਭ
NEXT STORY