ਨਵੀਂ ਦਿੱਲੀ—ਹਸਪਤਾਲਾਂ 'ਚ ਕਮਰੇ ਲਈ ਕੀਤੇ ਜਾਣ ਵਾਲਾ ਕਿਰਾਇਆ ਭੁਗਤਾਨ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਦਾਅਰੇ ਨਾਲ ਬਾਹਰ ਰਹੇਗਾ। ਕੇਂਦਰੀ ਉਤਪਾਦ ਅਤੇ ਸੀਮਾ ਟੈਕਸ ਬੋਰਡ (ਸੀ. ਬੀ. ਈ. ਸੀ.) ਨੇ ਕਿਰਾਇਆ ਸੰਬੰਧੀ ਜੀ.ਐੱਸ.ਟੀ. ਦੀਆਂ ਦਰਾਂ 'ਤੇ ਸਪੱਸ਼ਟੀਕਰਣ ਜਾਰੀ ਕਰਦੇ ਹੋਏ ਕਿਹਾ ਕਿ ਹਸਪਤਾਲਾਂ ਦੇ ਕਮਰਿਆਂ ਦਾ ਕਿਰਾਇਆ ਜੀ. ਐੱਸ. ਟੀ. ਦੇ ਦਾਅਰੇ ਤੋਂ ਬਾਹਰ ਹੋਵੇਗਾ।
ਉਸ ਨੇ ਅੱਗੇ ਕਿਹਾ ਕਿ ਹੋਟਲ, ਗੈਸਟ ਹਾਊਸ ਆਦਿ 'ਚ ਲਗਾਈ ਗਈ ਅਸਲੀ ਫੀਸ 'ਤੇ ਹੀ ਜੀ. ਐੱਸ. ਟੀ. ਲਗਾਇਆ ਜਾਵੇਗਾ। ਇਕ ਹਜ਼ਾਰ ਰੁਪਏ ਤੋਂ ਘੱਟ ਵਾਲੇ ਕਮਰੇ ਕਿਰਾਏ 'ਤੇ ਜੀ. ਐੱਸ. ਟੀ. ਲਾਗੂ ਨਹੀਂ ਹੋਵੇਗਾ। ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਅਤੇ 2500 ਰੁਪਏ ਤੋਂ ਘੱਟ ਦੇ ਕਿਰਾਏ 'ਤੇ 12 ਫੀਸਦੀ ਅਤੇ 2500 ਰੁਪਏ ਤੋਂ 7500 ਰੁਪਏ ਤੱਕ ਦੇ ਕਿਰਾਏ 'ਤੇ 18 ਫੀਸਦੀ ਜੀ. ਐੱਸ. ਟੀ. ਲੱਗੇਗਾ। 7500 ਰੁਪਏ ਤੋਂ ਜ਼ਿਆਦਾ ਕਿਰਾਇਆ ਹੋਣ 'ਤੇ ਜੀ. ਐੱਸ. ਟੀ. ਦਰ 28 ਫੀਸਦੀ ਹੋਵੇਗੀ। ਇਹ ਟੈਕਸ ਬਿਸਤਰ ਦੀ ਫੀਸਦ ਸਮੇਤ ਪੂਰੀ ਰਾਸ਼ੀ 'ਤੇ ਲਗਾਈ ਜਾਵੇਗੀ।
ਹੁਣ ਇਸ ਦਿਨ ਤੋਂ ਡਰਾਈਵਿੰਗ ਲਾਈਸੈਂਸ ਤੇ ਆਰ. ਸੀ. ਬਣਨਗੇ ਆਨਲਾਈਨ
NEXT STORY