ਨਵੀਂ ਦਿੱਲੀ—ਖਾਦ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਗਹਿਣਾ ਖਰੀਦ 'ਚ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ ਇਸ ਲਈ ਛੇਤੀ ਹੀ ਹਾਲਮਾਰਕਿੰਗ ਨੂੰ ਜ਼ਰੂਰੀ ਬਣਾਇਆ ਜਾਵੇਗਾ।
ਪਾਸਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਬਾਜ਼ਾਰ 'ਚ 9 ਤੋਂ 22 ਕੈਰੇਟ ਤੱਕ ਸੋਨੇ ਦੇ ਗਹਿਣੇ ਉਪਲੱਬਧ ਹਨ। ਸਰਕਾਰ ਚਾਹੁੰਦੀ ਹੈ ਕਿ ਗਹਿਣੇ ਦੀ ਸ਼ੁੱਧਤਾ, ਉਸ ਦੇ ਨਿਰਮਾਤਾ ਦਾ ਨਾਂ ਅਤੇ ਕੁਝ ਹੋਰ ਜਾਣਕਾਰੀਆਂ ਉਸ 'ਤੇ ਅੰਕਿਤ ਕੀਤੀਆਂ ਜਾਣ ਜਿਸ ਨਾਲ ਲੋਕ ਠੱਗੀ ਦਾ ਸ਼ਿਕਾਰ ਨਾ ਹੋ ਸਕਣ। ਹਾਲਮਾਰਕਿੰਗ ਨੂੰ ਲੈ ਕੇ ਇਕ ਪ੍ਰਸਤਾਵ ਕਾਨੂੰਨ ਮੰਤਰਾਲੇ ਨੂੰ ਭੇਜਿਆ ਗਿਆ ਸੀ ਅਤੇ ਉਹ ਵਾਪਸ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਜਿਹੀ ਤਕਨੀਕ ਦਾ ਵਿਕਾਸ ਕਰ ਲਿਆ ਗਿਆ ਹੈ ਜਿਸ ਨਾਲ 24 ਕੈਰੇਟ ਦੇ ਸੋਨੇ ਨਾਲ ਵੀ ਗਹਿਣੇ ਬਣਾਏ ਜਾ ਸਕਦੇ ਹਨ।
ਪਾਸਵਾਨ ਨੇ ਕਿਹਾ ਕਿ ਪਾਣੀ ਦੀ ਬੋਤਲ ਦੀ ਕੀਮਤ ਸਾਰੇ ਸਥਾਨਾਂ 'ਤੇ ਇਕ ਹੋਣੀ ਚਾਹੀਦੀ ਪਰ ਹਾਈ ਕੋਰਟ ਦੇ ਇਕ ਫੈਸਲੇ ਦੇ ਕਾਰਨ ਇਨ੍ਹਾਂ 'ਚ ਸਮੱਸਿਆ ਪੈਦਾ ਹੋ ਗਈ ਹੈ। ਸਰਕਾਰ ਇਸ ਫੈਸਲੇ ਦੇ ਖਿਲਾਫ ਪੁਰਨਵਿਚਾਰ ਪਟੀਸ਼ਨ ਦਾਖਲ ਕਰੇਗੀ।
ਭਾਰਤ ਦੀ ਜੀ.ਡੀ.ਪੀ. 5,000 ਅਰਬ ਡਾਲਰ 'ਤੇ ਪਹੁੰਚ ਸਕਦੀ ਹੈ: ਪ੍ਰਭੂ
NEXT STORY